ਸਿਆਸੀ ਪਾਰਟੀ ਬਣਾਉਣ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਆਖ਼ਰਕਾਰ ਸਸਪੈਂਸ ਤੋਂ ਚੁੱਕਿਆ ਪਰਦਾ
Thursday, May 05, 2022 - 02:51 PM (IST)
ਨੈਸ਼ਨਲ ਡੈਸਕ- ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਨੇ ਆਪਣੇ ਭਵਿੱਖ ਦੀ ਰਾਜਨੀਤੀ ਨੂੰ ਲੈ ਕੇ ਸਸਪੈਂਸ ਤੋਂ ਪਰਦਾ ਚੁੱਕ ਦਿੱਤਾ ਹੈ। ਪ੍ਰਸ਼ਾਂਤ ਨੇ ਕਿਹਾ ਕਿ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਮੈਂ ਅਜੇ ਕੋਈ ਵੀ ਨਵੀਂ ਸਿਆਸੀ ਪਾਰਟੀ ਨਹੀਂ ਬਣਾਉਣ ਜਾ ਰਿਹਾ ਹਾਂ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਬਿਹਾਰ ਦੇ ਵਿਕਾਸ ਲਈ ਜ਼ਮੀਨ ’ਤੇ ਕੰਮ ਕਰਨਗੇ।
ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਦਾ ਨਵਾਂ ਧਮਾਕਾ, ਆਪਣੀ ਪਾਰਟੀ ਬਣਾ ਕੇ ਇਸ ਸੂਬੇ ਤੋਂ ਕਰਨਗੇ ਸ਼ੁਰੂਆਤ
ਪ੍ਰਸ਼ਾਂਤ ਨੇ ਕਿਹਾ ਕਿ ਅਗਲੇ 3 ਮਹੀਨੇ ’ਚ ਅਸੀਂ ਉਨ੍ਹਾਂ 17,000 ਲੋਕਾਂ ਨਾਲ ਸੰਵਾਦ ਕਰਾਂਗੇ, ਜੋ ਬਿਹਾਰ ਨੂੰ ਬਦਲਣ ਦੀ ਸੋਚ ਰੱਖਦੇ ਹਨ। ਉਨ੍ਹਾਂ ਨੂੰ ਸਮਝਣ ਮਗਰੋਂ ਅਸੀਂ ਫ਼ੈਸਲਾ ਕਰਾਂਗੇ ਕਿ ਸਿਆਸੀ ਪਾਰਟੀ ਬਣਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਬਿਹਾਰ ਦੀ ਤਰੱਕੀ ਲਈ ਨਵੀਂ ਸੋਚ ਦੀ ਜ਼ਰੂਰਤ ਹੈ। ਅਗਲੀ 2 ਅਕਤੂਬਰ ਯਾਨੀ ਕਿ ਗਾਂਧੀ ਜਯੰਤੀ ਮੌਕੇ ਚੰਪਾਰਣ ਤੋਂ 3000 ਕਿਲੋਮੀਟਰ ਦੀ ਪੈਦਲ ਯਾਤਰਾ ਕਰਨਗੇ ਅਤੇ ਲੋਕਾਂ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਮੇਰਾ ਫੋਕਸ ਬਿਹਾਰ ਦੇ ਲੋਕਾਂ ਨੂੰ ਜਾ ਕੇ ਮਿਲਣਾ ਅਤੇ ਉਨ੍ਹਾਂ ਦੀ ਗੱਲ ਨੂੰ ਸਮਝਣਾ ਹੈ। ਉਨ੍ਹਾਂ ਨੂੰ ‘ਜਨ ਸੁਰਾਜ’ ਦੀ ਕਲਪਨਾ ਬਾਰੇ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਵੱਡਾ ਖ਼ਤਰਾ: ਅਗਲੇ 50 ਸਾਲਾਂ ’ਚ ਇਨਸਾਨ ਤੱਕ ਪੁੱਜ ਸਕਦੇ ਹਨ 15 ਹਜ਼ਾਰ ਵਾਇਰਸ
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਿਤਿਸ਼ ਕੁਮਾਰ ਅਤੇ ਲਾਲੂ ਦੇ ਰਾਜ ਮਗਰੋਂ ਵੀ ਬਿਹਾਰ ਦੇਸ਼ ਦਾ ਸਭ ਤੋਂ ਪਿਛੜਿਆ ਅਤੇ ਗਰੀਬ ਸੂਬਾ ਹੈ। ਬਿਹਾਰ ’ਚ ਸਿਹਤ, ਸਿੱਖਿਆ, ਰੁਜ਼ਗਾਰ ਦੀ ਵਿਵਸਥਾ ਪੂਰੀ ਤਰ੍ਹਾਂ ਨਸ਼ਟ ਹੈ। ਪੀ. ਕੇ. ਨੇ ਕਿਹਾ ਕਿ ਨਿਤਿਸ਼ ਕੁਮਾਰ ਨਾਲ ਵਿਅਕਤੀਗਤ ਤੌਰ ’ਤੇ ਮੇਰੇ ਬਹੁਤ ਚੰਗੇ ਸਬੰਧ ਹਨ ਪਰ ਹਰ ਮੁੱਦੇ ’ਤੇ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਇਕ ਦਿਨ ’ਚ 3,275 ਨਵੇਂ ਮਾਮਲੇ ਆਏ, 55 ਲੋਕਾਂ ਨੇ ਤੋੜਿਆ ਦਮ