ਹਿੰਦੂ ਕਾਰਕੁਨਾਂ ਦੇ ਕਤਲ ’ਤੇ ਬੋਲੀ ਪ੍ਰਗਿਆ ਠਾਕੁਰ, ਘਰਾਂ ’ਚ ਤੇਜ਼ਧਾਰ ਚਾਕੂ ਰੱਖਣ ਹਿੰਦੂ
Tuesday, Dec 27, 2022 - 11:35 AM (IST)
ਸ਼ਿਵਮੋਗਾ (ਕਰਨਾਟਕ), (ਭਾਸ਼ਾ)- ਭਾਜਪਾ ਨੇਤਾ ਅਤੇ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਹਿੰਦੂ ਕਾਰਕੁਨਾਂ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਹਾ ਹੈ ਕਿ ਹਿੰਦੂਆਂ ਨੂੰ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਸਨਮਾਨ ’ਤੇ ਹਮਲਾ ਕਰਨ ਵਾਲਿਆਂ ਨੂੰ ਜਵਾਬ ਦੇਣ ਦਾ ਅਧਿਕਾਰ ਹੈ।
ਪ੍ਰਗਿਆ ਨੇ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰਾਂ ’ਚ ਤੇਜ਼ਧਾਰ ਚਾਕੂ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਲਵ ਜੇਹਾਦ’ ਉਨ੍ਹਾਂ ਦੀ ਜੇਹਾਦ ਦੀ ਪਰੰਪਰਾ ਹੈ। ਹੋਰ ਕੁਝ ਨਹੀਂ ਹੈ ਤਾਂ ਉਹ ‘ਲਵ ਜੇਹਾਦ’ ਕਰਦੇ ਹਨ। ਜੇ ਉਹ ਪਿਆਰ ਵੀ ਕਰਦੇ ਹਨ ਤਾਂ ਉਸ ’ਚ ਵੀ ਜੇਹਾਦ ਕਰਦੇ ਹਨ।
ਪ੍ਰਗਿਆ ਠਾਕੁਰ ਨੇ ਕਿਹਾ, “ਸੰਨਿਆਸੀ ਕਹਿੰਦੇ ਹਨ ਕਿ ਈਸ਼ਵਰ ਵੱਲੋਂ ਬਣਾਈ ਗਈ ਇਸ ਦੁਨੀਆ ’ਚ ਸਾਰੇ ਜ਼ਾਲਮਾਂ ਅਤੇ ਪਾਪੀਆਂ ਨੂੰ ਖਤਮ ਕਰੋ, ਨਹੀਂ ਤਾਂ ਪਿਆਰ ਦੀ ਅਸਲ ਪਰਿਭਾਸ਼ਾ ਇੱਥੇ ਨਹੀਂ ਬਚੇਗੀ। ਤਾਂ ਲਵ ਜੇਹਾਦ ’ਚ ਸ਼ਾਮਲ ਲੋਕਾਂ ਨੂੰ ਉਸੇ ਤਰ੍ਹਾਂ ਜਵਾਬ ਦਿਓ।
ਉਨ੍ਹਾਂ ਸ਼ਿਵਮੋਗਾ ’ਚ ਹਰਸ਼ ਸਮੇਤ ਹਿੰਦੂ ਕਾਰਕੁਨਾਂ ਦੀ ਹੱਤਿਆ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਆਪਣੇ ਘਰਾਂ ’ਚ ਹਥਿਆਰ ਰੱਖੋ। ਜੇਕਰ ਕੁਝ ਹੋਰ ਨਹੀਂ ਤਾਂ ਘੱਟੋ-ਘੱਟ ਉਨ੍ਹਾਂ ਚਾਕੂਆਂ ਦੀ ਧਾਰ ਤੇਜ਼ ਰੱਖੋ, ਜਿਸ ਨੂੰ ਸਬਜ਼ੀਆਂ ਕੱਟਣ ਲਈ ਵਰਤਿਆ ਜਾਂਦਾ ਹੈ, ਮੈਂ ਨਹੀਂ ਜਾਣਦੀ ਕਿਹੋ ਜਿਹੀ ਸਥਿਤੀ ਕਦੋਂ ਪੈਦਾ ਹੋਵੇ। ਜੇਕਰ ਕੋਈ ਸਾਡੇ ਘਰ ਵੜ ਕੇ ਸਾਡੇ ’ਤੇ ਹਮਲਾ ਕਰਦਾ ਹੈ, ਤਾਂ ਆਤਮ-ਰੱਖਿਆ ਸਾਡਾ ਅਧਿਕਾਰ ਹੈ।