ਚੋਣ ਪ੍ਰਚਾਰ ''ਤੇ 72 ਘੰਟੇ ਦੀ ਪਾਬੰਦੀ ਲੱਗਣ ਤੋਂ ਬਾਅਦ ਪ੍ਰੱਗਿਆ ਨੇ ਧਾਰਿਆ ''ਮੌਨ''

Thursday, May 02, 2019 - 11:52 AM (IST)

ਭੋਪਾਲ (ਵਾਰਤਾ)— ਸਾਧਵੀ ਪ੍ਰੱਗਿਆ ਠਾਕੁਰ ਨੇ ਚੋਣ ਕਮਿਸ਼ਨ ਵਲੋਂ ਉਨ੍ਹਾਂ 'ਤੇ 72 ਘੰਟੇ ਦੇ ਪ੍ਰਚਾਰ ਸਬੰਧੀ ਪਾਬੰਦੀ ਲਾਏ ਜਾਣ ਤੋਂ ਬਾਅਦ ਮੌਨ ਧਾਰਨ ਕਰ ਲਿਆ ਹੈ। ਇੱਥੇ ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਭੋਪਾਲ ਸੰਸਦੀ ਖੇਤਰ ਤੋਂ ਪ੍ਰੱਗਿਆ ਠਾਕੁਰ ਭਾਜਪਾ ਉਮੀਦਵਾਰ ਹੈ। ਚੋਣ ਪ੍ਰਚਾਰ 'ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਮੌਨ ਧਾਰਨ ਕਰ ਕੇ ਉਨ੍ਹਾਂ ਨੇ ਮੰਦਰਾਂ ਵਿਚ ਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪਾਬੰਦੀ ਦੇ ਪਹਿਲੇ ਦਿਨ ਪ੍ਰੱਗਿਆ ਨੇ ਸਥਾਨਕ ਭਵਾਨੀ ਮੰਦਰ ਪਹੁੰਚ ਕੇ ਦਰਸ਼ਨ ਕੀਤੇ। ਪ੍ਰੱਗਿਆ 'ਤੇ ਚੋਣ ਕਮਿਸ਼ਨ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਉਨ੍ਹਾਂ ਦੇ ਚੋਣ ਪ੍ਰਚਾਰ ਜਾਂ ਰੈਲੀ ਕਰਨ 'ਤੇ 72 ਘੰਟੇ ਦੀ ਪਾਬੰਦੀ ਲਾ ਦਿੱਤੀ ਹੈ। ਪਾਬੰਦੀ ਅੱਜ ਸਵੇਰੇ 6 ਵਜੇ ਤੋਂ 72 ਘੰਟੇ ਲਈ ਲਾਈ ਗਈ ਹੈ।

ਕਿਉਂ ਲੱਗੀ ਚੋਣ ਪ੍ਰਚਾਰ 'ਤੇ ਪਾਬੰਦੀ—
ਦਰਅਸਲ ਪ੍ਰੱਗਿਆ ਨੇ ਅਯੁੱਧਿਆ 'ਚ ਵਿਵਾਦਪੂਰਨ ਬਾਬਰੀ ਮਸਜਿਦ ਡੇਗਣ ਦੇ ਸਵਾਲ 'ਤੇ ਕਿਹਾ ਸੀ ਕਿ ਢਾਂਚਾ ਡੇਗਣ ਦਾ ਅਫਸੋਸ ਕਿਉਂ ਹੋਵੇਗਾ? ਉਸ 'ਤੇ ਤਾਂ ਅਸੀਂ ਮਾਣ ਕਰਦੇ ਹਾਂ। ਇਸ ਬਿਆਨ 'ਤੇ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਦੋਸ਼ੀ ਮੰਨਿਆ ਅਤੇ 72 ਘੰਟੇ ਲਈ ਚੋਣ ਪ੍ਰਚਾਰ 'ਤੇ ਪਾਬੰਦੀ ਲਾ ਦਿੱਤੀ।


Tanu

Content Editor

Related News