ਹਸਪਤਾਲ 'ਚ ਡਿਲੀਵਰੀ ਦੌਰਾਨ ਗੁੱਲ ਹੋਈ ਬਿਜਲੀ, ਨਵਜੰਮੇ ਬੱਚੇ ਦੀ ਮੌਤ

Saturday, Aug 24, 2024 - 03:53 PM (IST)

ਹਸਪਤਾਲ 'ਚ ਡਿਲੀਵਰੀ ਦੌਰਾਨ ਗੁੱਲ ਹੋਈ ਬਿਜਲੀ, ਨਵਜੰਮੇ ਬੱਚੇ ਦੀ ਮੌਤ

ਨੈਸ਼ਨਲ ਡੈਸਕ : ਪੁਰਾਣੀ ਦਿੱਲੀ ਦੇ ਕਸਤੂਰਬਾ ਗਾਂਧੀ ਹਸਪਤਾਲ ਵਿੱਚ ਵੀਰਵਾਰ ਨੂੰ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਬੱਚੇ ਦੀ ਇਹ ਮੌਤ ਕਥਿਤ ਤੌਰ 'ਤੇ ਯੋਜਨਾਬੱਧ ਬੰਦ ਦੌਰਾਨ ਪਾਵਰ ਬੈਕਅਪ ਫੇਲ ਹੋਣ ਕਾਰਨ ਹੋਈ ਸੀ। ਘਟਨਾ ਤੋਂ ਬਾਅਦ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕਰਨ ਅਤੇ ਬੱਚੇ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼

ਪੀਟੀਆਈ ਨੇ ਆਪਣੀ ਰਿਪੋਰਟ ਵਿਚ ਮੇਅਰ ਵਲੋਂ ਕਮਿਸ਼ਨਰ ਨੂੰ ਜਾਰੀ ਕੀਤੇ ਹੁਕਮਾਂ ਦਾ ਹਵਾਲਾ ਦਿੰਦੇ ਦੱਸਿਆ, "ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 22 ਅਗਸਤ ਨੂੰ ਕਸਤੂਰਬਾ ਹਸਪਤਾਲ ਵਿੱਚ ਯੋਜਨਾਬੱਧ ਬੰਦ ਦੌਰਾਨ ਪਾਵਰ ਬੈਕਅਪ ਨਾ ਮਿਲਣ ਕਾਰਨ ਬਦਕਿਸਮਤੀ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਸੀ।" ਆਦੇਸ਼ ਵਿੱਚ ਕਿਹਾ ਗਿਆ ਹੈ, "ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਮਾਮਲੇ ਦੀ ਜੜ੍ਹ ਤੱਕ ਜਾਣ ਲਈ ਤੁਰੰਤ ਜਾਂਚ ਸ਼ੁਰੂ ਕਰੋ ਅਤੇ ਇਸ ਮੰਦਭਾਗੀ ਘਟਨਾ ਦੇ ਕਾਰਨਾਂ ਦੀ ਪਛਾਣ ਕਰੋ ਤਾਂ ਜੋ ਅਸੀਂ ਉਸ ਅਨੁਸਾਰ ਕਾਰਵਾਈ ਸ਼ੁਰੂ ਕਰ ਸਕੀਏ।"

ਇਹ ਵੀ ਪੜ੍ਹੋ 25 ਕਿਲੋ ਸੋਨੇ ਦੇ ਗਹਿਣੇ ਪਾ ਮੰਦਰ ਪੁੱਜਾ ਪਰਿਵਾਰ, ਤਸਵੀਰਾਂ ਵਾਇਰਲ

ਇਹ ਘਟਨਾ ਉਦੋਂ ਚਰਚਾ ਵਿੱਚ ਆਈ, ਜਦੋਂ ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਦਾਅਵਾ ਕੀਤਾ ਕਿ ਵੀਰਵਾਰ ਨੂੰ ਸਰਕਾਰੀ ਕਸਤੂਰਬਾ ਹਸਪਤਾਲ ਵਿੱਚ ਬਿਜਲੀ ਗੁਲ ਹੋ ਗਈ ਸੀ ਅਤੇ ਇਸ ਦੌਰਾਨ ਟਾਰਚ ਦੀ ਰੋਸ਼ਨੀ ਵਿਚ 2 ਦੋ ਨਵਜੰਮੇ ਬੱਚਿਆਂ ਨੂੰ ਕਥਿਤ ਤੌਰ 'ਤੇ ਜਨਮ ਹੋਇਆ। ਜਣੇਪੇ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ। ਟਾਰਚ ਦੀ ਰੋਸ਼ਨੀ ਵਿਚ ਜਣੇਪੇ ਹੋਣ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਐੱਮਸੀਡੀ ਅਧਿਕਾਰੀ ਨੇ ਕਿਹਾ, "ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿੱਚ ਬਿਜਲੀ ਦੀ ਵਿਵਸਥਾ ਸੀ। ਕਸਤੂਰਬਾ ਹਸਪਤਾਲ ਵਿੱਚ ਕੁੱਲ ਤਿੰਨ ਜਣੇਪੇ ਹੋਏ, ਜਿਨ੍ਹਾਂ ਵਿੱਚੋਂ ਦੋ ਦਿਨ ਦੇ ਸਮੇਂ ਅਤੇ ਇੱਕ ਸ਼ਾਮ ਨੂੰ ਹੋਇਆ। ਉਦੋਂ ਤੱਕ ਹਸਪਤਾਲ ਵਿਚ ਬਿਜਲੀ ਦੀ ਸਪਲਾਈ ਬਹਾਲ ਹੋ ਚੁੱਕੀ ਸੀ। ਨਿਗਮ ਟਾਰਚ ਦੀ ਰੋਸ਼ਨੀ ਵਿਚ ਡਲਿਵਰੀ ਹੋਣ ਵਾਲੀ ਗੱਲ ਨੂੰ ਇਨਕਾਰ ਕਰਦਾ ਪਿਆ ਹੈ।''

ਇਹ ਵੀ ਪੜ੍ਹੋ ਮੰਤਰੀਆਂ ਨੂੰ ਮਿਲਣ ਲਈ ਬਦਲ ਗਏ ਨਿਯਮ, ਮੁਲਾਕਾਤ ਕਰਨ ਲਈ ਹੁਣ ਇੰਝ ਮਿਲੇਗੀ ਮਨਜ਼ੂਰੀ

ਨਵਜੰਮੇ ਬੱਚੇ ਦੀ ਮੌਤ 'ਤੇ ਨਗਰ ਨਿਗਮ ਨੇ ਕਿਹਾ, "ਡਿਲੀਵਰੀ ਤੋਂ ਬਾਅਦ ਨਵਜਾਤ ਬੱਚਾ ਸਾਹ ਨਹੀਂ ਲੈ ਰਿਹਾ ਸੀ, ਇਸ ਲਈ ਉਸਨੂੰ ਐੱਨਆਈਸੀਯੂ ਵਿੱਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਉਸਦੇ ਮਾਪਿਆਂ ਨੂੰ ਉਸਦੀ ਸਿਹਤ ਦੀ ਸਥਿਤੀ ਬਾਰੇ ਸੂਚਿਤ ਕੀਤਾ ਜਾ ਰਿਹਾ ਸੀ।" ਇਸ ਵਿਚ ਕਿਹਾ ਗਿਆ ਹੈ,'ਐੱਨਆਈਸੀਯੂ ਵਿੱਚ ਵੈਂਟੀਲੇਟਰ ਦਾ ਪਾਵਰ ਬੈਕਅੱਪ ਲਗਾਤਾਰ ਕੰਮ ਕਰ ਰਿਹਾ ਸੀ। ਬਦਕਿਸਮਤੀ ਨਾਲ ਪੰਜ ਦਿਨ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਬੱਚੇ ਦੀ ਬੀਮਾਰੀ ਕਾਰਨ ਮੌਤ ਹੋ ਗਈ।' ਅਧਿਕਾਰੀ ਨੇ ਦੱਸਿਆ ਕਿ ਨਗਰ ਨਿਗਮ ਨੇ ਬੁੱਧਵਾਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਵੀਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹਸਪਤਾਲ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਾਉਣ ਦੀ ਯੋਜਨਾ ਬਾਰੇ ਸੂਚਿਤ ਕੀਤਾ ਸੀ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਸੀ।

ਇਹ ਵੀ ਪੜ੍ਹੋ 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News