ਠੰਡ ਨੇ ਦਿਵਾਏ ਮੀਟਰਾਂ ਦੇ ''ਗੇੜੇ'' !, 142.74 ਅਰਬ ਯੂਨਿਟ ਤੱਕ ਪੁੱਜੀ ਬਿਜਲੀ ਦੀ ਖ਼ਪਤ

Tuesday, Feb 03, 2026 - 10:40 AM (IST)

ਠੰਡ ਨੇ ਦਿਵਾਏ ਮੀਟਰਾਂ ਦੇ ''ਗੇੜੇ'' !, 142.74 ਅਰਬ ਯੂਨਿਟ ਤੱਕ ਪੁੱਜੀ ਬਿਜਲੀ ਦੀ ਖ਼ਪਤ

ਨਵੀਂ ਦਿੱਲੀ- ਜਨਵਰੀ ਮਹੀਨੇ ’ਚ ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਢ ਪਈ, ਜਿਸ ਕਾਰਨ ਪੂਰੇ ਦੇਸ਼ ਦੀ ਬਿਜਲੀ ਖ਼ਪਤ 'ਚ ਵਾਧਾ ਦੇਖਿਆ ਗਿਆ ਹੈ। ਇਸ ਦੌਰਾਨ ਬਿਜਲੀ ਦੀ ਖਪਤ 3.8 ਫੀਸਦੀ ਵਧ ਕੇ 142.74 ਅਰਬ ਯੂਨਿਟ ਹੋ ਗਈ, ਜਦਕਿ ਪਿਛਲੇ ਸਾਲ ਇਸੇ ਮਹੀਨੇ ਇਹ 132.5 ਅਰਬ ਯੂਨਿਟ ਸੀ।

ਅਧਿਕਾਰਤ ਅੰਕੜਿਆਂ ਮੁਤਾਬਕ ਜਨਵਰੀ ’ਚ ਬਿਜਲੀ ਦੀ ਵੱਧ ਤੋਂ ਵੱਧ ਸਪਲਾਈ ਵੀ ਵਧ ਕੇ 245.42 ਗੀਗਾਵਾਟ ਹੋ ਗਈ, ਜੋ ਜਨਵਰੀ, 2025 ’ਚ ਰਿਕਾਰਡ 237.31 ਗੀਗਾਵਾਟ ਸੀ। ਦੇਸ਼ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਮਈ, 2024 ’ਚ 250 ਗੀਗਾਵਾਟ ਦਰਜ ਕੀਤੀ ਗਈ ਸੀ, ਜਦਕਿ ਇਸ ਤੋਂ ਪਹਿਲਾਂ ਦਾ ਉੱਚ ਪੱਧਰ 243.27 ਗੀਗਾਵਾਟ ਸਤੰਬਰ, 2023 ’ਚ ਰਿਹਾ ਸੀ। ਮਾਹਿਰਾਂ ਮੁਤਾਬਕ ਜਨਵਰੀ ਮਹੀਨੇ ’ਚ ਦੇਸ਼ ਦੇ ਉੱਤਰੀ ਹਿੱਸਿਆਂ ’ਚ ਠੰਢ ਅਤੇ ਮੀਂਹ ਕਾਰਨ ਗਰਮਾਹਟ ਦੇਣ ਵਾਲੇ ਉਪਕਰਨਾਂ ਦੀ ਵਰਤੋਂ ਵਧਣ ਨਾਲ ਬਿਜਲੀ ਦੀ ਖਪਤ ਵਧੀ।
 


author

Harpreet SIngh

Content Editor

Related News