ਹਰਿਆਣਾ ’ਚ ਬਰਡ ਫਲੂ ਦਾ ਖ਼ਦਸ਼ਾ, ਕਰੀਬ ਇਕ ਲੱਖ ਮੁਰਗੀਆਂ ਦੀ ਮੌਤ

01/05/2021 5:02:32 PM

ਜੀਂਦ— ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ’ਚ ਪੋਲਟਰੀ ਫਾਰਮਾਂ ’ਚ ਕਰੀਬ ਇਕ ਲੱਖ ਮੁਰਗੀਆਂ ਦੀ ਮੌਤ ਨਾਲ ਪ੍ਰਦੇਸ਼ ਦਾ ਪੋਲਟਰੀ ਉਦਯੋਗ ਵੀ ਸਹਿਮ ਗਿਆ ਹੈ। ਪ੍ਰਦੇਸ਼ ਦੇ ਸਭ ਤੋਂ ਵੱਡੇ ਮੁਰਗੀ ਪਾਲਣ ਹੱਬ ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਦੇ ਪੋਲਟਰੀ ਫਾਰਮਜ਼ ’ਚ ਬੀਤੇ ਕੁਝ ਦਿਨਾਂ ’ਚ ਕਰੀਬ 1 ਲੱਖ ਮੁਰਗੀਆਂ ਦੀ ਮੌਤ ਮਗਰੋਂ ਅਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਮੁਰਗੀਆਂ ’ਚ ਬਰਡ ਫਲੂ ਫੈਲਣ ਕਾਰਨ ਪ੍ਰਦੇਸ਼ ਦੇ ਹੋਰ ਹਿੱਸਿਆਂ ਦਾ ਪੋਲਟਰੀ ਉਦਯੋਗ ’ਚ ਖ਼ੌਫ ਹੈ। ਹਾਲਾਂਕਿ ਇਨ੍ਹਾਂ ਮੁਰਗੀਆਂ ਦੀ ਮੌਤ ਕਿਸ ਵਜ੍ਹਾ ਕਰ ਕੇ ਹੋਈ ਇਹ ਪਤਾ ਨਹੀਂ ਲੱਗਿਆ ਹੈ ਪਰ ਦੇਸ਼ ਦੇ ਹੋਰ ਸੂਬਿਆਂ ਵਿਚ ਵੱਡੀ ਗਿਣਤੀ ’ਚ ਪੰਛੀ ਮਿ੍ਰਤਕ ਮਿਲਣੇ ਹਨ। ਜਾਂਚ ਮਗਰੋਂ ਬਰਡ ਫਲੂ ਦੀ ਪੁਸ਼ਟੀ ਹੋਣ ਨਾਲ ਹਰਿਆਣਾ ਵਿਚ ਵੀ ਬਰਡ ਫਲੂ ਦਾ ਖ਼ਦਸ਼ਾ ਗਹਿਰਾਉਣ ਲੱਗਾ ਹੈ। ਇਸ ਦੇ ਤਹਿਤ ਪੋਲਟਰੀ ਫਾਰਮਾਂ ਅਤੇ ਮੁਰਗੀ ਖਾਨੇ ਦੇ ਨੇੜੇ-ਤੇੜੇ ਬਾਇਓ ਸੇਫ਼ਟੀ ਵਧਾ ਦਿੱਤੀ ਗਈ ਹੈ। ਉੱਥੇ ਹੀ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।

ਪੰਚਕੂਲਾ ਦੇ ਰਾਏਪੁਰਰਾਨੀ-ਬਰਵਾਲਾ ਖੇਤਰ ’ਚ ਕਰੀਬ ਡੇਢ ਸੌ ਪੋਲਟਰੀ ਫਾਰਮ ਹਨ। ਦੂਜੇ ਪਾਸੇ ਜੀਂਦ ਜ਼ਿਲ੍ਹਾ ਵੀ ਪੋਲਟਰੀ ਹੱਬ ਮੰਨਿਆ ਜਾਂਦਾ ਹੈ। ਜ਼ਿਲ੍ਹੇ ਵਿਚ ਕਰੀਬ 500 ਤੋਂ ਜ਼ਿਆਦਾ ਪੋਲਟਰੀ ਫਾਰਮ ਹਨ, ਜਿਸ ’ਚ 70 ਲੱਖ ਤੋਂ ਵਧੇਰੇ ਮੁਰਗੀਆਂ ਪਾਲੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 80 ਮੁਰਗੀ ਖਾਨੇ ਹਨ, ਇਨ੍ਹਾਂ ’ਚ ਅਜਿਹੀਆਂ ਮੁਰਗੀਆਂ ਨੂੰ ਰੱਖਿਆ ਜਾਂਦਾ ਹੈ, ਜੋ ਅੰਡੇ ਦਿੰਦੀਆਂ ਹਨ। ਜ਼ਿਲ੍ਹੇ ਦੇ ਪੋਲਟਰੀ ਉਦਯੋਗ ਤੋਂ ਰੋਜ਼ਾਨਾ ਕਰੀਬ 10 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਹਾਲਾਂਕਿ ਜ਼ਿਲ੍ਹੇ ਵਿਚ ਜ਼ਿਆਦਾਤਰ ਮੁਰਗੀ ਪਾਲਣ ਚੂਜਿਆਂ ਅਤੇ ਚਿਕਨ (ਮੀਟ) ਲਈ ਹੀ ਕੀਤਾ ਜਾਂਦਾ ਹੈ। ਪਸ਼ੂ ਪਾਲਣ ਮਹਿਕਮੇ ਦੇ ਸੀਨੀਅਰ ਅਧਿਕਾਰੀ ਡਾ. ਰਾਜੂ ਸ਼ਰਮਾ ਨੇ ਦੱਸਿਆ ਕਿ ਅੱਜ-ਕੱਲ੍ਹ ਵਾਇਰਸ ਫੈਲਣ ਦਾ ਖ਼ਤਰਾ ਬਹੁਤ ਘੱਟ ਹੈ। ਅਜੇ ਤੱਕ ਜ਼ਿਲ੍ਹੇ ਵਿਚ ਬਰਡ ਫਲੂ ਵਰਗੇ ਮਾਮਲੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਸਾਵਧਾਨੀ ਜ਼ਰੂਰੀ ਵਰਤੀ ਜਾਣੀ ਚਾਹੀਦੀ ਹੈ।


Tanu

Content Editor

Related News