ਲੋਕ ਸਭਾ ’ਚ ਸਰਕਾਰ ਦਾ ਬਿਆਨ- ਗਰੀਬਾਂ ਨੂੰ ਨਵੀਂ ਥਾਂ ’ਤੇ ਨਵੇਂ ‘ਰਾਸ਼ਨ ਕਾਰਡ’ ਦੀ ਲੋੜ ਨਹੀਂ

03/16/2022 1:38:16 PM

ਨਵੀਂ ਦਿੱਲੀ (ਵਾਰਤਾ)– ਸਰਕਾਰ ਨੇ ਕਿਹਾ ਕਿ ਦੇਸ਼ ’ਚ ਗਰੀਬਾਂ ਨੂੰ ਨਵੀਂ ਥਾਂ ਜਾਣ ’ਤੇ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਆਪਣਾ ਆਧਾਰ ਕਾਰਡ ਨੰਬਰ ਯਾਦ ਰੱਖਣਾ ਹੈ ਅਤੇ ਉਹ ਜਿੱਥੇ ਵੀ ਜਾਣਗੇ, ਉੱਥੇ ਉਨ੍ਹਾਂ ਨੂੰ ਬਾਇਓਮੈਟ੍ਰਿਕ ਸਿਸਟਮ ਤਹਿਤ ਪਛਾਣ ਦਰਜ ਕਰ ਕੇ ਸਸਤੇ ਦਰ ’ਤੇ ਰਾਸ਼ਨ ਉਪਲੱਬਧ ਹੋ ਜਾਵੇਗਾ। ਉਪਭੋਗਤਾ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਇਕ ਪ੍ਰਸ਼ਨ ਦੇ ਉੱਤਰ ’ਚ ਇਹ ਗੱਲ ਆਖੀ।

ਇਹ ਵੀ ਪੜ੍ਹੋ: ਉੱਤਰਾਖੰਡ: ਹਾਰ ਤੋਂ ਬਾਅਦ ਹਰੀਸ਼ ਰਾਵਤ ’ਤੇ ਲੱਗੇ ਦੋਸ਼, ਕਿਹਾ- ਮੈਨੂੰ ਵੀ ਹੋਲਿਕਾ ਦਹਨ ’ਚ ‘ਸਾੜ’ ਦੇਵੇ ਕਾਂਗਰਸ 

ਗੋਇਲ ਨੇ ਕਿਹਾ ਕਿ ਗਰੀਬ ਨੂੰ ਮੁਫ਼ਤ ਰਾਸ਼ਨ ਦੇਸ਼ ’ਚ ਹਰ ਥਾਂ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਨਵੀਂ ਥਾਂ ਜਾਣ ’ਤੇ ਨਵਾਂ ਰਾਸ਼ਨ ਕਾਰਡ ਬਣਾਉਣਾ ਜ਼ਰੂਰੀ ਨਹੀਂ ਹੈ। ਰਾਸ਼ਨ ਦੀ ਦੁਕਾਨ ’ਤੇ ਬਾਇਓਮੈਟ੍ਰਿਕ ਤਰੀਕੇ ਨਾਲ ਆਪਣੀ ਪਛਾਣ ਦੱਸ ਕੇ ਆਸਾਨੀ ਨਾਲ ਰਾਸ਼ਨ ਲੈ ਸਕਦੇ ਹੋ। ਇਹ ਸਹੂਲਤ ਪੂਰੇ ਦੇਸ਼ ’ਚ ਲਾਗੂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਆਸਾਮ ’ਚ ਕੁਝ ਤਕਨੀਕੀ ਕਾਰਨਾਂ ਕਰ ਕੇ ਮੁਸ਼ਕਲ ਪੇਸ਼ ਆਉਂਦੀ ਸੀ ਪਰ ਹੁਣ ਉੱਥੇ ਇਹ ਮੁਸ਼ਕਲ ਦੂਰ ਹੋ ਗਈ ਹੈ। ਉੱਥੇ ਵੀ ਤੇਜ਼ੀ ਨਾਲ ਇਸ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਹੈ। ਗੋਇਲ ਨੇ ਕਿਹਾ ਕਿ ਦੇਸ਼ ’ਚ 97 ਫ਼ੀਸਦੀ ਰਾਸ਼ਨ ਕਾਰਡ ਧਾਰਕਾਂ ਨੂੰ ਇਸ ਸਿਸਟਮ ਨਾਲ ਜੋੜਿਆ ਜਾ ਚੁੱਕਾ ਹੈ। ਦੇਸ਼ ’ਚ 80 ਕਰੋੜ ਰਾਸ਼ਨ ਕਾਰਡ ਧਾਰਕਾਂ ’ਚੋਂ 77 ਕਰੋੜ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਮੇਰੇ ਕਹਿਣ ’ਤੇ ਸੰਸਦ ਮੈਂਬਰਾਂ ਦੇ ਪੁੱਤਰਾਂ ਦੀ ਕੱਟੀ ਟਿਕਟ, ਨਹੀਂ ਚਲੇਗੀ ਵੰਸ਼ਵਾਦ ਦੀ ਸਿਆਸਤ: PM ਮੋਦੀ

ਗੋਇਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ‘ਅੰਨ ਯੋਜਨਾ’ ਤਹਿਤ ਗਰੀਬਾਂ ਨੂੰ ਪੰਜ ਕਿਲੋ ਵਾਧੂ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਯੋਜਨਾ ਤਹਿਤ ਦੇਸ਼ ਭਰ ’ਚ ਹਰ ਗਰੀਬ ਵਿਅਕਤੀ ਨੂੰ ਇਹ ਰਾਸ਼ਨ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਗਰੀਬਾਂ ਦੇ ਖਾਤਿਆਂ ’ਚ ਪੈਸੇ ਸਿੱਧੇ ਟਰਾਂਸਫਰ ਕਰਨ ਸਬੰਧੀ ਇਕ ਹੋਰ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਕਨੀਕੀ ਪਹਿਲੂਆਂ ਦੇ ਨਾਲ-ਨਾਲ ਹੋਰ ਵੀ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕੇਂਦਰੀ ਸਿੱਖਿਆ ਮੰਤਰੀ ਦਾ ਯੂਕ੍ਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਬਾਰੇ ਵੱਡਾ ਬਿਆਨ


Tanu

Content Editor

Related News