ਸਿਵਲ ਸੇਵਾ ਪ੍ਰੀਖਿਆ ਧੋਖਾਦੇਹੀ ਮਾਮਲਾ: ਪੂਜਾ ਖੇਡਕਰ ਨੂੰ ਨਹੀਂ ਮਿਲੀ ਅਗਾਊਂ ਜ਼ਮਾਨਤ

Tuesday, Dec 24, 2024 - 05:23 AM (IST)

ਸਿਵਲ ਸੇਵਾ ਪ੍ਰੀਖਿਆ ਧੋਖਾਦੇਹੀ ਮਾਮਲਾ: ਪੂਜਾ ਖੇਡਕਰ ਨੂੰ ਨਹੀਂ ਮਿਲੀ ਅਗਾਊਂ ਜ਼ਮਾਨਤ

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਸਾਬਕਾ ਆਈ. ਏ. ਐੱਸ. ਅਧਿਕਾਰੀ ਪੂਜਾ ਖੇਡਕਰ ਨੂੰ ਸਿਵਲ ਸੇਵਾ ਪ੍ਰੀਖਿਆ ਵਿਚ ਕਥਿਤ ਧੋਖਾਦੇਹੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਅਤੇ  ਦਿਵਿਆਂਗ ਕੋਟੇ ਦਾ ਗਲਤ ਲਾਭ ਲੈਣ ਦੇ ਦੋਸ਼ ਹੇਠ ਦਰਜ ਕੀਤੇ ਗਏ ਅਪਰਾਧਿਕ ਕੇਸ ਵਿਚ ਅਗਾਊਂ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ।

ਜਸਟਿਸ ਚੰਦਰ ਧਾਰੀ ਸਿੰਘ ਨੇ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ  ਕਿਹਾ ਕਿ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਜਾ ਸਕਦੀ ਹੈ। ਗ੍ਰਿਫਤਾਰੀ ਨਾਲ ਅੰਤ੍ਰਿਮ ਸੁਰੱਖਿਆ ਰੱਦ ਕੀਤੀ ਜਾਂਦੀ ਹੈ। ਜਸਟਿਸ ਸਿੰਘ ਨੇ ਕਿਹਾ ਕਿ ਪਹਿਲੀ ਨਜ਼ਰੇ ਖੇਡਕਰ ਖਿਲਾਫ  ਮਜ਼ਬੂਤ ​​ਕੇਸ ਬਣਦਾ ਹੈ ਅਤੇ  ਸਾਜ਼ਿਸ਼ ਦਾ ਪਤਾ ਲਗਾਉਣ ਲਈ ਜਾਂਚ ਦੀ ਲੋੜ ਹੈ।  ਜੱਜ ਨੇ ਕਿਹਾ ਕਿ ਇਹ ਸੰਵਿਧਾਨਕ ਸੰਸਥਾ ਦੇ ਨਾਲ-ਨਾਲ ਸਮਾਜ ਨਾਲ ਵੀ ਧੋਖਾਦੇਹੀ ਦਾ ਇਕ ਮਾਮਲਾ ਹੈ।


author

Inder Prajapati

Content Editor

Related News