ਰੇਵਾੜੀ ''ਚ ਵੀ ਪ੍ਰਦੂਸ਼ਣ ਦਾ ਪੱਧਰ ਪਹੁੰਚਿਆ 80 ਤੋਂ ਪਾਰ
Saturday, Nov 10, 2018 - 03:15 PM (IST)
ਨਵੀਂ ਦਿੱਲੀ— ਦਿੱਲੀ ਦੇ ਗੁੜਗਾਓਂ ਦੇ ਬਾਅਦ ਹੁਣ ਪ੍ਰਦੂਸ਼ਣ ਦਾ ਕਹਿਰ ਰੇਵਾੜੀ 'ਚ ਫੈਲਣ ਲੱਗ ਗਿਆ ਹੈ ਜਿਸ ਨਾਲ ਅੱਖਾਂ 'ਚ ਜਲਣ ਦੇ ਨਾਲ ਹੀ ਸਾਹ ਲੈਣ 'ਚ ਵੀ ਪ੍ਰੇਸ਼ਾਨੀ ਹੋਣ ਲੱਗੀ ਹੈ। ਹੁਣ ਸਵੇਰ ਦੇ ਸਮੇਂ ਲੋਕ ਪ੍ਰਦੂਸ਼ਣ ਦੇ ਜ਼ਹਿਰੀਲੇ ਪਨ ਤੋਂ ਬਚਣ ਲਈ ਮੂੰਹ 'ਤੇ ਕੱਪੜਾ ਬੰਨ੍ਹ ਕੇ ਹੀ ਘਰੋਂ ਨਿਕਲ ਰਹੇ ਹਨ ਤਾਂ ਕਿ ਕੁਝ ਹੱਦ ਤਕ ਬਚਾਅ ਕੀਤਾ ਜਾ ਸਕੇ ਹਰਿਆਣਾ ਦੇ ਰੇਵਾੜੀ 'ਚ ਪ੍ਰਦੂਸ਼ਣ ਦਾ ਪੱਧਰ 80 ਦੇ ਪਾਰ ਹੋ ਗਿਆ ਹੈ।
ਦੀਵਾਲੀ ਦੇ ਬਾਅਦ ਤੋਂ ਹੀ ਇੱਥੇ ਪ੍ਰਦੂਸ਼ਣ ਦਾ ਜ਼ਹਿਰੀਲਾ ਧੂੰਆ ਰੇਵਾੜੀ 'ਚ ਘੁਲਦਾ ਜਾ ਰਿਹਾ ਹੈ। ਜੋ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਐੱਸ.ਸੀ. ਕੋਰਟ ਦੇ ਆਦੇਸ਼ ਦੇ ਬਾਵਜੂਦ ਵੀ ਪਟਾਕਿਆਂ ਦੀ ਵਿਕਰੀ 'ਚ ਕਮੀ ਨਹੀਂ ਆਈ ਅਤੇ ਲੋਕਾਂ ਨੇ ਵੀ ਸਮੇਂ ਦੀ ਸੀਮਾ ਦੇ ਬਾਅਦ ਦੇਰ ਰਾਤ ਤਕ ਪਟਾਕੇ ਚਲਾਏ। ਡਿਸਪੋਜ਼ਲ ਅਤੇ ਲਿਫਾਫਿਆਂ ਦੀ ਵਰਤੋਂ ਤੋਂ ਬਾਅਦ ਲੋਕ ਇਸ ਨੂੰ ਖੁਲ੍ਹੇ 'ਚ ਹੀ ਸਾੜ ਰਹੇ ਹਨ ਜੋ ਪ੍ਰਦੂਸ਼ਣ ਕਰ ਹਵਾਵਾਂ ਨੂੰ ਜ਼ਹਿਰੀਲਾ ਬਣਾ ਰਹੇ ਹਨ।
