ਰਾਹੁਲ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ''ਤੇ ਗਰਮਾਈ ਸਿਆਸਤ, ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਘੇਰੀ ਭਾਜਪਾ

03/24/2023 4:49:09 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦਾ ਪੈਸਾ ਲੁੱਟਣ ਵਾਲਿਆਂ ਦਾ ਬਚਾਅ ਕਰ ਰਹੀ ਹੈ ਅਤੇ ਭ੍ਰਿਸ਼ਟਾਚਾਰ 'ਤੇ ਸਵਾਲ ਚੁੱਕਣ ਵਾਲਿਆਂ ਦੇ ਵਿਰੁੱਧ ਮੁਕਦਮੇ ਕੀਤੇ ਜਾ ਰਹੇ ਹਨ। 

ਪ੍ਰਿਯੰਕਾ ਗਾਂਧੀ ਨੇ ਇਕ ਟਵੀਟ 'ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਪੈਸਾ ਲੁੱਟਿਆ, ਭਾਜਪਾ ਉਨ੍ਹਾਂ ਦੇ ਬਚਾਅ 'ਚ ਕਿਉਂ ਉਤਰੀ ਹੈ? ਜਾਂਚ ਤੋਂ ਕਿਉਂ ਭੱਜ ਰਹੀ ਹੈ? ਜੋ ਲੋਕ ਇਸ 'ਤੇ ਸਵਾਲ ਚੁੱਕ ਰਹੇ ਹਨ, ਉਨ੍ਹਾਂ 'ਤੇ ਮੁਕਦਮੇ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ– 'ਮੋਦੀ ਸਰਨੇਮ' ਮਾਮਲੇ 'ਚ ਸਜ਼ਾ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ

 

ਇਹ ਵੀ ਪੜ੍ਹੋ– CBI-ED ਦੀ ਦੁਰਵਰਤੋਂ ਵਿਰੁੱਧ ਕਾਂਗਰਸ ਸਣੇ 14 ਵਿਰੋਧੀ ਪਾਰਟੀਆਂ ਨੇ ਖੜਕਾਇਆ SC ਦਾ ਦਰਵਾਜ਼ਾ

ਉਨ੍ਹਾਂ ਦਾ ਇਹ ਟਵੀਟ ਸ਼ੁੱਕਰਵਾਰ ਨੂੰ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਫੈਸਲੇ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ ਹੈ। ਪ੍ਰਿਯੰਕਾ ਗਾਂਧੀ ਨੇ ਇਸ ਵਿਚ ਹੀਰਾ ਵਪਾਰੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਅਤੇ ਆਈ.ਪੀ.ਐੱਲ. ਕ੍ਰਿਕਟ ਲੀਕ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੇ ਖਿਲਾਫ ਘਪਲੇ ਦੇ ਕਥਿਤ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਹੈ। 

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਜਿਸ ਆਰਡੀਨੈਂਸ ਨੂੰ ਪਾੜਿਆ ਸੀ, ਉਸੇ ਦੇ ਚੱਕਰ 'ਚ ਹੁਣ ਜਾ ਸਕਦੀ ਹੈ ਸੰਸਦ ਮੈਂਬਰਤਾ

PunjabKesari

ਉਨ੍ਹਾਂ ਲਿਖਿਆ ਕਿ ਨੀਰਵ ਮੋਦੀ ਘਪਲਾ-14 ਹਜ਼ਾਰ ਕਰੋੜ ਰੁਪਏ, ਲਲਿਤ ਮੋਦੀ ਘਪਲਾ-425 ਕਰੋੜ ਰੁਪਏ ਅਤੇ ਮੇਹੁਲ ਚੋਕਸੀ ਘਪਲਾ-13,500 ਕਰੋੜ ਰੁਪਏ। ਉਨ੍ਹਾਂ ਕਿਹਾ ਕਿ ਕੀ ਭਾਜਪਾ ਭ੍ਰਿਸ਼ਟਾਚਾਰੀਆਂ ਦਾ ਸਮਰਥਨ ਕਰਦੀ ਹੈ?

ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ


Rakesh

Content Editor

Related News