ਗੁਜਰਾਤ ਚੋਣਾਂ 'ਚ ਹੈਲੀਕਾਪਟਰ ਅਤੇ ਚਾਰਟਰਡ ਪਲੇਨ ਦੇ ਝੂਟੇ ਲੈਣਗੇ ਸਿਆਸੀ ਨੇਤਾ, ਬੁਕਿੰਗ 'ਚ ਸਭ ਤੋਂ ਅੱਗੇ ਭਾਜਪਾ
Monday, Nov 14, 2022 - 11:21 AM (IST)
ਗੁਜਰਾਤ- ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੇ ਸਿਆਸੀ ਦਲ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਨੂੰ ਲੈ ਕੇ ਪਾਰਟੀਆਂ ਨੇ ਚਾਰਟਰਡ ਪਲੇਨ ਅਤੇ ਹੈਲੀਕਾਪਟਰਾਂ ਦੀ ਬੁਕਿੰਗ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਚੋਣ ਪ੍ਰੋਗਰਾਮਾਂ 'ਚ ਨੇਤਾਵਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਉਣ ਦਾ ਕੰਮ ਕਰਨਗੇ। ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਧ ਬੁਕਿੰਗ ਕੀਤੀ ਹੈ। ਪਾਰਟੀ ਨੇ ਤਿੰਨ ਚਾਰਟਰਡ ਅਤੇ 4 ਹੈਲੀਕਾਪਟਰਾਂ ਨੂੰ 25 ਦਿਨਾਂ ਲਈ ਬੁੱਕ ਕੀਤਾ ਹੈ। ਇਸ ਲਈ ਅਹਿਮਦਾਬਾਦ ਦੀਆਂ ਕੁਝ ਚਾਰਟਰਡ ਕੰਪਨੀਆਂ ਨਾਲ ਖੁੱਲ੍ਹਾ ਇਕਰਾਰਨਾਮਾ ਕੀਤਾ ਗਿਆ ਹੈ। ਉੱਥੇ ਹੀ ਕਾਂਗਰਸ ਨੇ ਵੀ 25 ਦਿਨਾਂ ਲਈ ਇਕ ਚਾਰਟਰਡ ਅਤੇ ਇਕ ਹੈਲੀਕਾਪਟਰ ਦੀ ਬੁਕਿੰਗ ਕੀਤੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਧਾਈ ਗਈ ਸੁਰੱਖਿਆ, ਬਾਗਪਤ ਆਸ਼ਰਮ ਦੇ ਬਾਹਰ ਭਾਰੀ ਪੁਲਸ ਫ਼ੋਰਸ ਤਾਇਨਾਤ
ਇਕ ਅਨੁਮਾਨ ਅਨੁਸਾਰ, ਸਿਆਸੀ ਦਲ ਚੋਣ ਪ੍ਰਚਾਰ ਦੌਰਾਨ ਨਿੱਜੀ ਜਹਾਜ਼ਾਂ ਤੋਂ ਹਵਾਈ ਯਾਤਰਾ ਲਈ 100 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਵਾਲੇ ਹਨ। ਚੋਣਾਂ ਨੂੰ ਦੇਖਦੇ ਹੋਏ ਜੈੱਟ, ਟਬ੍ਰੋਕ੍ਰੋਪ, ਚਾਰਟਰਡ ਜਹਾਜ਼ ਅਤੇ ਹੈਲੀਕਾਪਟਰਾਂ ਨੂੰ ਅਹਿਮਦਾਬਾਦ, ਮੁੰਬਈ ਅਤੇ ਦਿੱਲੀ ਤੋਂ ਮੰਗਵਾ ਕੇ ਪਾਰਟੀਆਂ ਨੇ ਐਡਵਾਂਸ ਬੁਕਿੰਗ ਕਰ ਦਿੱਤੀ ਹੈ। ਇਨ੍ਹਾਂ ਜਹਾਜ਼ਾਂ ਦੀ ਫੈਸਿਲਿਟੀ ਲੈਣ ਵਾਲੇ ਸਿਆਸੀ ਦਲਾਂ ਨੂੰ ਹਰ ਘੰਟੇ ਲਈ 25 ਤੋਂ 50 ਹਜ਼ਾਰ ਦੀ ਕੀਮਤ ਚੁਕਾਉਣੀ ਹੋਵੇਗੀ। ਏਅਰਪੋਰਟ 'ਤੇ ਇਕ ਫਲਾਈਟ ਦੀ ਹੈਂਡਲਿੰਗ 'ਚ 25 ਤੋਂ 30 ਹਜ਼ਾਰ ਰੁਪਏ ਖਰਚ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਚਾਰਟਰਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਨੇਤਾ ਰੈਲੀਆਂ ਅਤੇ ਚੋਣ ਪ੍ਰੋਗਰਾਮ ਸਥਾਨ ਤੱਕ ਪਹੁੰਚਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ