ਰਾਜਸਥਾਨ ਕਾਂਗਰਸ ’ਚ ਘਮਾਸਾਨ, ਪਾਇਲਟ ਦੀ CM ਵਜੋਂ ਦਾਅਵੇਦਾਰੀ ਖ਼ਿਲਾਫ਼ 92 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

09/25/2022 9:52:03 PM

ਨੈਸ਼ਨਲ ਡੈਸਕ-ਰਾਜਸਥਾਨ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਇਸ ਸਮੇਂ ਜ਼ਬਰਦਸਤ ਘਮਾਸਾਨ ਮਚਿਆ ਹੋਇਆ ਹੈ। ਸ਼ਾਮ 7 ਵਜੇ ਤੈਅ ਕੀਤੀ ਗਈ ਵਿਧਾਇਕਾਂ ਦੀ ਬੈਠਕ ਰੱਦ ਹੋ ਗਈ। ਇਸ ਦਰਮਿਆਨ ਗਹਿਲੋਤ ਸਮਰਥਕ 92 ਵਿਧਾਇਕਾਂ ਨੇ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ। ਇਹ ਵਿਧਾਇਕ ਕੁਝ ਸਮਾਂ ਪਹਿਲਾਂ ਕਾਂਗਰਸੀ ਵਿਧਾਇਕ ਸ਼ਾਂਤੀ ਧਾਰੀਵਾਲ ਦੇ ਘਰ ਇਕੱਠੇ ਹੋਏ, ਜਿਥੇ ਇਨ੍ਹਾਂ ਵਿਧਾਇਕਾਂ ਤੋਂ ਅਸਤੀਫੇ ਲਏ ਗਏ । ਹੁਣ ਇਹ ਅਸਤੀਫਾ ਸਪੀਕਰ ਨੂੰ ਸੌਂਪਿਆ ਜਾਵੇਗਾ।

ਕਾਂਗਰਸ ਨੇਤਾ ਪ੍ਰਤਾਪ ਖਾਚਰਿਆਵਾਸ ਨੇ ਕਿਹਾ ਹੈ ਕਿ ਸਾਡੀ ਮੀਟਿੰਗ ਹੋਈ ਹੈ। ਸਾਡੇ ਨਾਲ 92 ਵਿਧਾਇਕ ਹਨ, ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਨਵੇਂ ਸੀ.ਐੱਮ. ਦੀ ਚੋਣ ’ਚ ਉਨ੍ਹਾਂ ਦੀ ਰਾਇ ਨਹੀਂ ਲਈ ਗਈ ਹੈ। ਇਸ ਤੋਂ ਉਹ ਬਹੁਤ ਨਾਰਾਜ਼ ਹਨ। ਸੂਤਰਾਂ ਮੁਤਾਬਕ ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਅਸ਼ੋਕ ਗਹਿਲੋਤ ਨੂੰ ਫੋਨ ਕੀਤਾ ਪਰ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਵਸ ’ਚ ਕੁਝ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ

ਦੱਸ ਦੇਈਏ ਕਿ ਮੌਜੂਦਾ ਸੀ.ਐੱਮ. ਅਸ਼ੋਕ ਗਹਿਲੋਤ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਜਾ ਰਹੇ ਹਨ, ਅਜਿਹੇ ’ਚ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਹੈ। ਹੁਣ ਸਚਿਨ ਪਾਇਲਟ ਨੂੰ ਸੀ.ਐੱਮ. ਬਣਾਏ ਜਾਣ ਦੀ ਉਮੀਦ ਹੈ ਪਰ ਕਾਂਗਰਸ ਲਈ ਇਹ ਫੈਸਲਾ ਇੰਨਾ ਆਸਾਨ ਨਹੀਂ ਹੋਣ ਵਾਲਾ ਹੈ। ਗਹਿਲੋਤ ਧੜੇ ਦੇ ਵਿਧਾਇਕ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦਾ ਵਿਰੋਧ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਹੋਈ ਮੌਤ


Manoj

Content Editor

Related News