ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਮੁੱਖ ਪਾਰਟੀਆਂ ਦੇ ਨਾਅਰਿਆਂ ਨਾਲ ਗਰਮਾਇਆ ਸਿਆਸੀ ਮਾਹੌਲ
Saturday, Jan 25, 2025 - 12:42 PM (IST)
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਮੁੱਖ ਪਾਰਟੀਆਂ - ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਖਹਿਬਾਜ਼ੀ, ਨਾਅਰਿਆਂ, ਇੱਕ ਲਾਈਨ ਦੀਆਂ ਟਿੱਪਣੀਆਂ (ਵਨ ਲਾਈਨਰ) ਅਤੇ ਏਆਈ ਤੋਂ ਬਣੇ ਮੀਮ ਦੇ ਸਹਾਰੇ ਆਰ-ਪਾਰ ਦੀ ਲੜਾਈ ਜਾਰੀ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ "ਭਾਰਤੀ ਝੂਠੀ ਪਾਰਟੀ" ਅਤੇ "ਅਪਮਾਨਜਨਕ ਪਾਰਟੀ" ਕਿਹਾ ਹੈ, ਜਦੋਂ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ "ਆਪ" ਨੂੰ "ਆਪ-ਦਾ" ਅਤੇ ਅਰਵਿੰਦ ਕੇਜਰੀਵਾਲ ਨੂੰ "ਐਲਾਨ ਮੰਤਰੀ" ਕਿਹਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਬਸਪਾ ਆਗੂ ਦਾ ਤਾਬੜ-ਤੋੜ ਗੋਲੀਆਂ ਮਾਰ ਕਤਲ
ਅਜਿਹੀ ਸਥਿਤੀ ਵਿੱਚ ਸ਼ਬਦਾਂ ਦੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਵੀ ਪਿੱਛੇ ਨਹੀਂ ਰਹੀ ਅਤੇ ਉਸਨੇ ਕੇਜਰੀਵਾਲ ਨੂੰ 'ਫਰਜੀਵਾਲ' ਅਤੇ ਮੋਦੀ ਦਾ 'ਛੋਟਾ ਰਿਚਾਰਜ' ਕਿਹਾ ਹੈ। ਜਿਵੇਂ-ਜਿਵੇਂ ਰਾਜਨੀਤਿਕ ਬਿਆਨਬਾਜ਼ੀ ਤੇਜ਼ ਹੋ ਰਹੀ ਹੈ, ਮੀਮਜ਼, ਵਨ-ਲਾਈਨਰ ਅਤੇ ਵਿਅੰਗਾਤਮਕ ਟਿੱਪਣੀਆਂ ਤੇਜ਼ੀ ਫੜ ਰਹੀਆਂ ਹਨ। ਦਿੱਲੀ ਵਿਚ ਇਕ ਵਾਰ ਫਿਰ ਸੱਤਾਂ ਵਿਚ ਆਉਣ ਦੀ ਜੁਗਤ ਵਿਚ ਲੱਗੀ ਆਮ ਆਦਮੀ ਪਾਰਟੀ (ਆਪ) ਨੇ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਵਰਗੇ ਵਾਅਦੇ ਨੂੰ ਪੂਰਾ ਕਰਨ ਵਿਚ ਕਥਿਤ ਰੂਪ ਵਿਚ ਅਸਫਲ ਰਹਿਣ ਨੂੰ ਲੈ ਕੇ ਭਾਜਪਾ 'ਤੇ ਹਮਲਾ ਕਰਨ ਲਈ "ਭਾਰਤੀ ਝੂਠਾ ਪਾਰਟੀ" ਵਰਗੇ ਸ਼ਬਦਾਂ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ - 2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ 'ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ
ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਟੈਕਸ ਪ੍ਰਬੰਧ ਨੂੰ "ਟੈਕਸ ਦਹਿਸ਼ਤ" ਕਰਾਰ ਦਿੰਦੇ 'ਆਪ' ਮੁਖੀ ਕੇਜਰੀਵਾਲ ਨੇ ਹਾਲ ਹੀ ਵਿੱਚ ਮੱਧ ਵਰਗ 'ਤੇ ਕੇਂਦ੍ਰਿਤ ਸੱਤ-ਨੁਕਾਤੀ "ਮੈਨੀਫੈਸਟੋ" ਜਾਰੀ ਕੀਤਾ ਅਤੇ ਦੋਸ਼ ਲਗਾਇਆ ਕਿ ਭਾਜਪਾ ਟੈਕਸ ਇਕੱਠਾ ਕਰਨ ਲਈ ਇਸ ਵਰਗ ਦਾ ਸ਼ੋਸ਼ਣ ਕਰਦੀ ਹੈ, ਜਦੋਂਕਿ ਉਹਨਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦੀ ਹੈ। 'ਆਪ' ਨੇ ਕੇਜਰੀਵਾਲ ਦੀਆਂ ਮੁਫ਼ਤ ਭਲਾਈ ਸਕੀਮਾਂ ਦੀ ਪ੍ਰਸ਼ੰਸਾ ਕਰਕੇ ਭਾਜਪਾ ਦੇ ਘੋਸ਼ਣਾਪੱਤਰ 'ਤੇ ਪਲਟਵਾਰ ਕੀਤਾ ਅਤੇ ਭਾਜਪਾ ਦੇ ਵਾਅਦਿਆਂ 'ਤੇ ਸਾਵਰ ਉਠਾਉਂਦੇ ਹੋਏ ਉਸ ਦੇ "ਸੰਕਲਪ ਪੱਤਰ" ਨੂੰ "ਵਿਨਾਸ਼ ਪੱਤਰ" ਕਰਾਰ ਦਿੱਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ
'ਆਪ' ਨੇ ਰਾਸ਼ਟਰੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਹਵਾਲਾ ਦਿੰਦੇ ਭਾਜਪਾ ਨੂੰ "ਰਾਵਣ ਭਗਤ", ਜਦਕਿ ਖ਼ੁਦ ਨੂੰ "ਰਾਮ ਭਗਤ" ਕਿਹਾ ਹੈ। 'ਆਪ' ਨੇ ਰਮੇਸ਼ ਬਿਧੂਰੀ ਅਤੇ ਸ਼ਹਿਜ਼ਾਦ ਪੂਨਾਵਾਲਾ ਵਰਗੇ ਭਾਜਪਾ ਨੇਤਾਵਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਨੂੰ "ਅਪਮਾਨਜਨਕ ਪਾਰਟੀ" ਕਰਾਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਨੇ ਹਮਲਾਵਰ ਰੁਖ਼ ਅਪਣਾਇਆ ਹੈ ਅਤੇ 'ਆਪ' ਦੁਆਰਾ ਬਣਾਏ ਗਏ ਬਿਰਤਾਂਤ ਦਾ ਮੁਕਾਬਲਾ ਕਰਨ ਲਈ ਆਪਣੇ ਰਾਸ਼ਟਰੀ ਨੇਤਾਵਾਂ ਦੀ ਪ੍ਰਸਿੱਧੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ
ਮੋਦੀ ਨੇ 'ਆਪ' ਨੂੰ "ਆਪ-ਦਾ" ਕਿਹਾ ਅਤੇ ਕੇਜਰੀਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਕੁਪ੍ਰਬੰਧ ਅਤੇ ਭ੍ਰਿਸ਼ਟਾਚਾਰ ਹੋਇਆ ਹੈ। ਭਾਜਪਾ ਨੇ ਕੇਜਰੀਵਾਲ ਲਈ "ਐਲਾਨ ਮੰਤਰੀ" ਸ਼ਬਦ ਵੀ ਘੜਿਆ ਹੈ ਅਤੇ ਉਨ੍ਹਾਂ 'ਤੇ 5 ਫਰਵਰੀ ਦੀਆਂ ਚੋਣਾਂ ਤੋਂ ਪਹਿਲਾਂ ਬੇਅੰਤ ਵਾਅਦੇ ਕਰਨ ਦਾ ਦੋਸ਼ ਲਗਾਇਆ ਹੈ। ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, 'ਕੋਈ ਵੀ ਅਜਿਹਾ ਰਿਸ਼ਤੇਦਾਰ ਨਹੀਂ ਹੈ, ਜਿਸਨੂੰ ਉਸ ਵੱਡੇ ਠੱਗ ਨੇ ਧੋਖਾ ਨਾ ਦਿੱਤਾ ਹੋਵੇ।' ਇਸ ਦੌਰਾਨ ਕਾਂਗਰਸ ਨੇ 'ਆਪ' ਅਤੇ ਭਾਜਪਾ ਦੋਵਾਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ। ਕਾਂਗਰਸ ਨੇ ਕੇਜਰੀਵਾਲ ਨੂੰ "ਫਰਜੀਵਾਲ" ਅਤੇ ਮੋਦੀ ਦਾ "ਛੋਟਾ ਜਿਹਾ ਰਿਚਾਰਜ" ਕਿਹਾ ਹੈ। ਉਨ੍ਹਾਂ ਨੇ ਕੇਜਰੀਵਾਲ 'ਤੇ ਭਾਜਪਾ ਦੀ ਰਣਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8