ਡਰੱਗ ਦੀ ਵੱਡੀ ਖੇਪ ਜ਼ਬਤ, ਪੁਲਸ ਨੇ ਬਰਾਮਦ ਕੀਤੀ 2 ਹਜ਼ਾਰ ਕਰੋੜ ਦੀ 560 ਕਿਲੋਗ੍ਰਾਮ ਕੋਕੀਨ
Wednesday, Oct 02, 2024 - 02:49 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਬੁੱਧਵਾਰ ਨੂੰ ਡਰੱਗ ਸਿੰਡੀਕੇਟ 'ਤੇ ਕਾਰਵਾਈ ਕੀਤੀ। ਪੁਲਸ ਦੀ ਸਪੈਸ਼ਲ ਸੈੱਲ ਨੇ 560 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਇਸ ਕੋਕੀਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਕਰੀਬ 2 ਹਜ਼ਾਰ ਕਰੋੜ ਰੁਪਏ ਹੈ। ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਗ੍ਰਿਫ਼ਤਾਰ ਲੋਕਾਂ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕਰ ਰਹੀ ਹੈ ਅਤੇ ਡਰੱਗ ਰਾਜਧਾਨੀ 'ਚ ਕਿਸ ਲਈ ਲਿਆਂਦੀ ਗਈ ਸੀ, ਇਸ ਦੀ ਡਿਲਿਵਰੀ ਕਿਸ ਨੂੰ ਹੋਣੀ ਸੀ, ਇਸ ਗਿਰੋਹ ਨਲਾ ਕੌਣ-ਕੌਣ ਲੋਕ ਜੁੜੇ ਹਨ। ਇਨ੍ਹਾਂ ਸਵਾਲਾਂ ਦਾ ਜਵਾਬ ਲੱਭ ਰਹੀ ਹੈ।
ਦਿੱਲੀ ਪੁਲਸ ਅਨੁਸਾਰ ਰਾਜਧਾਨੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਡਰੱਗ ਬਰਾਮਦਗੀ ਹੈ। ਰਿਪੋਰਟ ਅਨੁਸਾਰ ਇਸ ਸਪਲਾਈ ਦੇ ਪਿੱਛੇ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਕੰਮ ਕਰ ਰਿਹਾ ਹੈ। ਪੁਲਸ ਹੁਣ ਇਸ ਦੀ ਜਾਣਕਾਰੀ ਹਾਸਲ ਕਰ ਰਹੀ ਹੈ। ਇਹ ਦਿੱਲੀ 'ਚ ਕੋਕੀਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਕੋਕੀਨ ਹਾਈ ਪ੍ਰੋਫਾਈਲ ਪਾਰਟੀ 'ਚ ਇਸਤੇਮਾਲ ਹੋਣ ਵਾਲਾ ਡਰੱਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8