ਚੰਦੌਲੀ ਪੁਲਸ ਦੀ ਵੱਡੀ ਕਾਰਵਾਈ, 2.3 ਕਰੋੜ ਦੀ ਨਾਜਾਇਜ਼ ਸ਼ਰਾਬ ਤੇ 1.25 ਕਰੋੜ ਦਾ ਗਾਂਜਾ ਬਰਾਮਦ
Wednesday, Jun 24, 2026 - 05:28 PM (IST)
ਚੰਦੌਲੀ : ਚੰਦੌਲੀ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 2.3 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ ਅਤੇ 1.25 ਕਰੋੜ ਰੁਪਏ ਦਾ ਗਾਂਜਾ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ.ਪੀ. ਆਕਾਸ਼ ਪਟੇਲ ਅਨੁਸਾਰ, ਮੁਗਲਸਰਾਏ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਮਿਲਕੀਪੁਰ-ਤਾਹਿਰਪੁਰ ਹਾਈਵੇਅ 'ਤੇ ਰੁਟੀਨ ਚੈਕਿੰਗ ਦੌਰਾਨ ਇੱਕ ਟਾਟਾ ਟਰੱਕ ਨੂੰ ਰੋਕਿਆ। ਤਲਾਸ਼ੀ ਦੌਰਾਨ ਟਰੱਕ ਵਿੱਚ ਆਲੂਆਂ ਦੀਆਂ ਬੋਰੀਆਂ ਦੇ ਹੇਠਾਂ ਲੁਕਾਏ ਹੋਏ 925 ਡੱਬਿਆਂ ਵਿੱਚੋਂ 8,222.2 ਲੀਟਰ ਨਾਜਾਇਜ਼ ਭਾਰਤੀ ਨਿਰਮਿਤ ਵਿਦੇਸ਼ੀ ਸ਼ਰਾਬ ਬਰਾਮਦ ਹੋਈ, ਜਿਸ ਦੀ ਕੀਮਤ ਕਰੀਬ 2.3 ਕਰੋੜ ਰੁਪਏ ਹੈ। ਇਸ ਮਾਮਲੇ ਵਿਚ ਜੰਮੂ ਦੇ ਰਹਿਣ ਵਾਲੇ ਮੁਹੰਮਦ ਜਾਬਰ (52) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਦੱਸਿਆ ਕਿ ਉਹ ਇਹ ਸ਼ਰਾਬ ਪੰਜਾਬ ਤੋਂ ਬਿਹਾਰ ਲਿਜਾ ਰਿਹਾ ਸੀ।
ਇੱਕ ਹੋਰ ਕਾਰਵਾਈ ਵਿਚ, ਐੱਸਟੀਐੱਫ ਦੀ ਵਾਰਾਣਸੀ ਯੂਨਿਟ ਅਤੇ ਪੁਲਸ ਨੇ ਮੁਗਲਸਰਾਏ ਇਲਾਕੇ ਵਿੱਚ ਕਟਾਰੀਆ ਅੰਡਰਪਾਸ ਨੇੜੇ ਦੋ ਨਸ਼ਾ ਤਸਕਰਾਂ, ਸੁਰਿੰਦਰ ਸਿੰਘ ਯਾਦਵ (30) ਅਤੇ ਰਾਜਕੁਮਾਰ ਯਾਦਵ (28) ਨੂੰ ਕਾਬੂ ਕੀਤਾ, ਜੋ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਕਬਜ਼ੇ ਵਿੱਚੋਂ 501.308 ਕਿੱਲੋ ਗਾਂਜਾ ਬਰਾਮਦ ਹੋਇਆ ਹੈ, ਜਿਸ ਦੀ ਕੀਮਤ ਲਗਭਗ 1.25 ਕਰੋੜ ਰੁਪਏ ਹੈ,।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਗਾਂਜਾ ਓਡੀਸ਼ਾ ਦੇ ਸੰਬਲਪੁਰ ਖੇਤਰ ਤੋਂ ਖਰੀਦਿਆ ਸੀ। ਤਸਕਰਾਂ ਨੇ ਗਾਂਜੇ ਨੂੰ ਟਰੱਕ ਵਿੱਚ ਲੋਹੇ ਦੇ ਐਂਗਲ ਅਤੇ ਮਸਾਲਿਆਂ ਦੀ ਖੇਪ ਦੇ ਵਿਚਕਾਰ ਬਹੁਤ ਹੀ ਚਲਾਕੀ ਨਾਲ ਛੁਪਾਇਆ ਹੋਇਆ ਸੀ। ਇਹ ਖੇਪ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸਪਲਾਈ ਕੀਤੀ ਜਾਣੀ ਸੀ। ਪੁਲਸ ਨੇ ਮੁਲਜ਼ਮਾਂ ਵਿਰੁੱਧ NDPS ਐਕਟ ਦੀਆਂ ਧਾਰਾਵਾਂ 8 ਅਤੇ 20 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
