ਪੁਲਸ ਭਰਤੀ ਪੇਪਰ ਲੀਕ ਮਾਮਲੇ ’ਚ ਮੁੱਖ ਦੋਸ਼ੀ ਸਮੇਤ 6 ਗ੍ਰਿਫਤਾਰ

Tuesday, May 17, 2022 - 11:03 AM (IST)

ਪੁਲਸ ਭਰਤੀ ਪੇਪਰ ਲੀਕ ਮਾਮਲੇ ’ਚ ਮੁੱਖ ਦੋਸ਼ੀ ਸਮੇਤ 6 ਗ੍ਰਿਫਤਾਰ

ਧਰਮਸ਼ਾਲਾ/ਸੋਲਨ, 16 ਮਈ (ਜਿਨੇਸ਼/ਨਿ.ਸ.)– ਹਿਮਾਚਲ ਪ੍ਰਦੇਸ਼ ਪੁਲਸ ਕਾਂਸਟੇਬਲ ਭਰਤੀ ਦੀ ਲਿਖਿਤ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਵਿਚ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ ਸੋਮਵਾਰ ਦੇਰ ਰਾਤ ਮੁੱਖ ਸਰਗਣਾ ਸ਼ਿਵ ਬਹਾਦੁਰ ਨੂੰ ਵਾਰਾਣਸੀ ਤੋਂ ਗ੍ਰਿਫਤਾਰ ਕਰ ਲਿਆ ਹੈ।
ਸ਼ਿਵ ਬਹਾਦੁਰ ਦੇ ਨਾਲ-ਨਾਲ ਅਖਿਲੇਸ਼ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਮੁੱਖ ਦੋਸ਼ੀ ਨੂੰ ਫੜਨ ਵਿਚ 11 ਦਿਨ ਲੱਗੇ। ਫੜੇ ਗਏ ਦੋਵਾਂ ਦੋਸ਼ੀਆਂ ਨੂੰ ਪੁਲਸ ਧਰਮਸ਼ਾਲਾ ਲੈ ਕੇ ਆ ਰਹੀ ਹੈ, ਜਿਥੇ ਮੰਗਲਵਾਰ ਨੂੰ ਦੋਵਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸੋਲਨ ਪੁਲਸ ਨੇ ਇਸ ਮਾਮਲੇ ਵਿਚ ਨਾਲਾਗੜ੍ਹ ਤੋਂ 4 ਟਾਪਰਸ ਨੂੰ ਫੜਿਆ ਹੈ। ਪੁੱਛਗਿੱਛ ਦੌਰਾਨ ਚਾਰਾਂ ਨੇ ਕਬੂਲ ਕੀਤਾ ਹੈ ਕਿ ਉਹ ਪੇਪਰ ਲੀਕ ਵਿਚ ਸ਼ਾਮਲ ਰਹੇ ਹਨ ਅਤੇ ਉਨ੍ਹਾਂ 5-5 ਲੱਖ ਰੁਪਏ ਵਿਚ ਪੇਪਰ ਖਰੀਦਿਆ ਸੀ।

ਲਿਖਤ ਪ੍ਰੀਖਿਆ ਨਾਲ ਜੁੜਿਆ ਪ੍ਰਸ਼ਨਪੱਤਰ ਸੋਲਨ ਵਿਚ ਵੀ ਲੀਕ ਹੋਇਆ ਸੀ। ਜਦੋਂ 4 ਟਾਪਰਸ ਨੂੰ ਫੜ ਕੇ ਉਨ੍ਹਾਂ ਨੂੰ ਕੁਝ ਸਵਾਲ ਕੀਤੇ ਗਏ ਤਾਂ ਉਹ ਉਸ ਦਾ ਜਵਾਬ ਤੱਕ ਨਹੀਂ ਦੇ ਸਕੇ। ਚਾਰਾਂ ਕੋਲੋਂ ਪੁੱਛਿਆ ਗਿਆ ਸੀ ਕਿ ਮਿੰਜਰ ਮੇਲਾ ਕਿਥੇ ਆਯੋਜਿਤ ਹੁੰਦਾ ਹੈ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਕਿਥੋਂ ਦੇ ਰਹਿਣ ਵਾਲੇ ਹਨ ਪਰ ਦੋਵਾਂ ਸਵਾਲਾਂ ਦੇ ਜਵਾਬ ਵਿਚ ਚਾਰੋਂ ਕੁਝ ਨਹੀਂ ਕਹਿ ਸਕੇ।

ਐੱਸ. ਪੀ. ਵੀਰੇਂਦਰ ਸ਼ਰਮਾ ਨੇ ਦੱਸਿਆ ਕਿ 65 ਤੋਂ ਜ਼ਿਆਦਾ ਅੰਕ ਵਾਲੇ ਕਈ ਨੌਜਵਾਨਾਂ ਕੋਲੋਂ ਪੁਲਸ ਨੇ ਪੁੱਛਗਿੱਛ ਕਰਨ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਹੈ।


author

Rakesh

Content Editor

Related News