ਉੱਤਰ ਪ੍ਰਦੇਸ਼ ਦੇ 67 ਜ਼ਿਲ੍ਹਿਆਂ ''ਚ 1,174 ਕੇਂਦਰਾਂ ''ਤੇ ਪੁਲਸ ਭਰਤੀ ਪ੍ਰੀਖਿਆ

Saturday, Aug 31, 2024 - 04:50 PM (IST)

ਉੱਤਰ ਪ੍ਰਦੇਸ਼ ਦੇ 67 ਜ਼ਿਲ੍ਹਿਆਂ ''ਚ 1,174 ਕੇਂਦਰਾਂ ''ਤੇ ਪੁਲਸ ਭਰਤੀ ਪ੍ਰੀਖਿਆ

ਲਖਨਊ- ਉੱਤਰ ਪ੍ਰਦੇਸ਼ ਦੇ 67 ਜ਼ਿਲ੍ਹਿਆਂ 'ਚ 1,174 ਕੇਂਦਰਾਂ 'ਤੇ ਸ਼ਨੀਵਾਰ ਨੂੰ 5ਵੇਂ ਅਤੇ ਆਖਰੀ ਦਿਨ ਪੁਲਸ ਭਰਤੀ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਤੋਂ ਪਹਿਲਾਂ ਜ਼ਿਲ੍ਹਿਆਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਨਿਰਪੱਖ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ ਨੇ ਦੱਸਿਆ ਕਿ ਪੁਲਸ ਭਰਤੀ ਪ੍ਰੀਖਿਆ 23, 24, 25, 30 ਅਤੇ 31 ਅਗਸਤ ਨੂੰ ਦੋ ਸ਼ਿਫਟਾਂ 'ਚ ਕਰਵਾਈ ਗਈ ਸੀ। ਦੱਸ ਦੇਈਏ ਕਿ 17 ਅਤੇ 18 ਫਰਵਰੀ ਨੂੰ ਹੋਈ ਪੁਲਸ ਭਰਤੀ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਸੂਬੇ 'ਚ 60,000 ਤੋਂ ਵੱਧ ਪੁਲਸ ਅਸਾਮੀਆਂ ਨੂੰ ਭਰਨ ਲਈ ਨਵੇਂ ਸਿਰੇ ਤੋਂ ਪ੍ਰੀਖਿਆ ਕਰਵਾਉਣੀ ਜ਼ਰੂਰੀ ਹੋ ਗਈ ਸੀ। ਉੱਤਰ ਪ੍ਰਦੇਸ਼ ਸੂਬਾ ਟਰਾਂਸਪੋਰਟ ਕਾਰਪੋਰੇਸ਼ਨ ਵੱਖ-ਵੱਖ ਜ਼ਿਲ੍ਹਿਆਂ 'ਚ ਉਮੀਦਵਾਰਾਂ ਨੂੰ ਮੁਫਤ ਬੱਸ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।


author

Tanu

Content Editor

Related News