ਸ਼੍ਰੀਨਗਰ ’ਚ ਅੱਤਵਾਦੀ ਹਮਲਾ, ਪੁਲਸ ਅਧਿਕਾਰੀ ਜ਼ਖਮੀ

Sunday, Sep 12, 2021 - 02:59 PM (IST)

ਸ਼੍ਰੀਨਗਰ ’ਚ ਅੱਤਵਾਦੀ ਹਮਲਾ, ਪੁਲਸ ਅਧਿਕਾਰੀ ਜ਼ਖਮੀ

ਸ਼੍ਰੀਨਗਰ (ਭਾਸ਼ਾ)— ਸ਼੍ਰੀਨਗਰ ਦੇ ਖਾਨਯਾਰ ਇਲਾਕੇ ਵਿਚ ਐਤਵਾਰ ਯਾਨੀ ਕਿ ਅੱਜ ਇਕ ਅੱਤਵਾਦੀ ਹਮਲੇ ’ਚ ਇਕ ਪੁਲਸ ਅਧਿਕਾਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ’ਚੋਂ ਇਕ ਨੇ ਦੱਸਿਆ ਕਿ ਕਰੀਬ 1 ਵਜ ਕੇ 35 ਮਿੰਟ ਦੇ ਨੇੜੇ-ਤੇੜੇ ਅੱਤਵਾਦੀਆਂ ਨੇ ਖਾਨਯਾਰ ਵਿਚ ਇਕ ਪੁਲਸ ਨਾਕਾ ਪਾਰਟੀ ’ਤੇ ਗੋਲੀਬਾਰੀ ਕੀਤੀ, ਜਿਸ ’ਚ ਖਾਨਯਾਰ ਪੁਲਸ ਥਾਣੇ ਦੇ ਪ੍ਰੋਬੇਸ਼ਨਰੀ ਸਬ-ਇੰਸਪੈਕਟਰ ਅਰਸ਼ਦ ਅਹਿਮਦ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਅਧਿਕਾਰੀ ਨੂੰ ਇਲਾਜ ਲਈ ਐੱਸ. ਐੱਮ. ਐੱਚ. ਐੱਸ. ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਭਾਲ ਜਾਰੀ ਹੈ।


author

Tanu

Content Editor

Related News