ਪੁਲਸ ਨੇ ਫੜ੍ਹ ਲਈ ''Katrina'', ਕੁੜੀ ਨਹੀਂ ਸਗੋਂ ਨਿਕਲੀ ਕਿੰਨਰ

Thursday, Feb 06, 2025 - 04:48 PM (IST)

ਪੁਲਸ ਨੇ ਫੜ੍ਹ ਲਈ ''Katrina'', ਕੁੜੀ ਨਹੀਂ ਸਗੋਂ ਨਿਕਲੀ ਕਿੰਨਰ

ਬਾਂਦਾ- ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲਿੰਗ ਪਰਿਵਰਤਨ ਦੇ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਪੈਸੇ ਅਤੇ ਚੰਗੇ ਜੀਵਨ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਸਨ। ਫਿਰ ਜ਼ਬਰਨ ਲਿੰਗ ਪਰਿਵਰਤਨ ਕਰਵਾਉਂਦੇ ਸਨ। ਪੁਲਸ ਨੇ ਮੁੱਖ ਦੋਸ਼ੀ ਧੀਰੂ ਉਰਫ਼ ਕੈਟਰੀਨਾ ਨੂੰ ਹਿਰਾਸਤ 'ਚ ਲੈ ਲਿਆ ਹੈ। ਉੱਥੇ ਹੀ ਹੋਰ ਦੋਸ਼ੀਆਂ ਦੀ ਭਾਲ 'ਚ ਪੁਲਸ ਜੁਟੀ ਹੋਈ ਹੈ। ਨੌਜਵਾਨਾਂ ਨੂੰ ਜ਼ਬਰਨ ਕਿੰਨਰ ਬਣਾਏ ਜਾਣ ਦੇ ਇਸ ਮਾਮਲੇ ਨੇ ਪੂਰੇ ਜ਼ਿਲ੍ਹੇ 'ਚ ਸਨਸਨੀ ਫੈਲਾ ਦਿੱਤੀ ਹੈ। ਪੁਲਸ ਪੁੱਛ-ਗਿੱਛ 'ਚ ਪੀੜਤਾਂ ਨੇ ਜੋ ਖੁਲਾਸੇ ਕੀਤੇ ਹਨ, ਦਿਲ ਦਹਿਲਾਉਣ ਵਾਲੇ ਹਨ। ਪੁਲਸ ਵਲੋਂ ਕੀਤੀ ਗਈ ਪੁੱਛ-ਗਿੱਛ 'ਚ ਪੀੜਤਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿੰਨਰ ਗੈਂਗ ਦੇ ਕੁਝ ਮੈਂਬਰ ਨੌਜਵਾਨਾਂ ਨੂੰ ਪੈਸੇ ਅਤੇ ਬਿਹਤਰ ਜੀਵਨ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਜਾਂਦੇ ਸਨ। ਫਿਰ ਤੰਗ ਕਰ ਕੇ ਜ਼ਬਰਨ ਪਰਿਵਰਤਨ ਦਾ ਗੰਦਾ ਖੇਡ ਖੇਡਦੇ ਸਨ।

ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਮੁਫ਼ਤ ਰਾਸ਼ਨ! ਸਰਕਾਰ ਕਰ ਰਹੀ ਹੈ ਇਹ ਤਿਆਰੀ

ਪਹਿਲੇ ਉਨ੍ਹਾਂ ਨੂੰ ਆਰਥਿਕ ਮਦਦ ਅਤੇ ਜਾਇਦਾਦ ਦੇਣ ਦਾ ਝਾਂਸਾ ਦੇ ਕੇ ਲਾਲਚ ਦੇਣ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਉਹ ਨਹੀਂ ਮੰਨਦੇ ਸਨ ਤਾਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਗ ਕੀਤਾ ਜਾਂਦਾ ਸੀ। ਫਿਰ ਲਿੰਗ ਪਰਿਵਰਤਨ ਲਈ ਜ਼ਬਰਨ ਆਪਰੇਸ਼ਨ ਕਰਵਾਉਣ ਕਾਨਪੁਰ ਲਿਜਾਇਆ ਜਾਂਦਾ ਸੀ। ਇਸ ਦੌਰਾਨ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਵੀ ਜਾਂਦਾ ਸੀ। ਪੀੜਤਾਂ ਨੇ ਦੱਸਿਆ ਕਿ ਹੁਣ ਤੱਕ ਇਸ ਗੈਂਗ ਦੇ ਚੰਗੁਲ 'ਚ 6 ਤੋਂ ਵੱਧ ਨੌਜਵਾਨ ਫਸ ਚੁੱਕੇ ਹਨ। ਬਾਂਦਾ ਜ਼ਿਲ੍ਹੇ ਦੇ ਅਤਰਾ ਕੋਤਵਾਲੀ ਇੰਚਾਰਜ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ 'ਚ ਚਾਰ ਵੱਖ-ਵੱਖ ਮੁਕੱਦਮੇ ਦਰਜ ਹੋਏ ਹਨ। ਮੁੱਖ ਦੋਸ਼ੀ ਧੀਰੂ ਉਰਫ਼ ਕੈਟਰੀਨਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉੱਥੇ ਹੀ ਹੋਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੀੜਤਾਂ ਨੂੰ ਨਿਆਂ ਜ਼ਰੂਰੀ ਦਿਵਾਇਆ ਜਾਵੇਗਾ। ਉੱਥੇ ਹੀ ਦੋਸ਼ੀ ਪੱਖ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਨਿਰਦੋਸ਼ ਹਨ। ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਇਹ ਮਾਮਲਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਪੁਲਸ ਕਾਰਵਾਈ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News