ਮਹਾਰਾਸ਼ਟਰ ''ਚ ਪੁਲਸ ''ਤੇ ਚਾਰ ਜਗ੍ਹਾ ''ਤੇ ਹਮਲਾ, ਘਟਨਾ ਦੇ ਮਿਲੇ ਫੁਟੇਜ

Saturday, May 02, 2020 - 08:24 PM (IST)

ਮਹਾਰਾਸ਼ਟਰ ''ਚ ਪੁਲਸ ''ਤੇ ਚਾਰ ਜਗ੍ਹਾ ''ਤੇ ਹਮਲਾ, ਘਟਨਾ ਦੇ ਮਿਲੇ ਫੁਟੇਜ

ਮੁੰਬਈ— ਲਾਕਡਾਊਨ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਪੁਲਸ ਕਰਮਚਾਰੀਆਂ 'ਤੇ ਹਮਲੇ ਦਾ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਮਹਾਰਾਸ਼ਟਰ ਸਰਕਾਰ ਨੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਸ਼ੰਭੂਰਾਜ ਦੇਸਾਈ ਨੇ ਕਿਹਾ ਕਿ ਮੁੰਬਈ 'ਚ ਤਿੰਨ-ਚਾਰ ਸਥਾਨਾਂ 'ਤੇ ਲੋਕਾਂ ਵਲੋਂ ਪੁਲਸ 'ਤੇ ਹਮਲਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੁਲਸ ਦੇ ਕੋਲ ਘਟਨਾਵਾਂ ਦੀਆਂ ਫੁਟੇਜ ਹਨ ਤੇ ਹਮਲਾਵਰਾਂ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੁਲਸ ਕਮਿਸ਼ਨਰ ਨੂੰ ਕਿਹਾ ਕਿ ਕਿਸੇ ਵੀ ਸਥਿਤੀ 'ਚ ਪੁਲਸ 'ਤੇ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਜਿਨ੍ਹਾਂ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ, ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurdeep Singh

Content Editor

Related News