ਸੜਕ ਵਿਚਕਾਰ ਫ਼ਿਲਮੀ ਅੰਦਾਜ਼ ''ਚ ਇਹ ਡਾਇਲੌਗ ਬੋਲਣਾ ਪੁਲਸ ਵਾਲੇ ਨੂੰ ਪਿਆ ਮਹਿੰਗਾ

Monday, Nov 16, 2020 - 01:45 PM (IST)

ਸੜਕ ਵਿਚਕਾਰ ਫ਼ਿਲਮੀ ਅੰਦਾਜ਼ ''ਚ ਇਹ ਡਾਇਲੌਗ ਬੋਲਣਾ ਪੁਲਸ ਵਾਲੇ ਨੂੰ ਪਿਆ ਮਹਿੰਗਾ

ਝਾਬੁਆ- ਮੱਧ ਪ੍ਰਦੇਸ਼ ਦੇ ਝਾਬੁਆ 'ਚ ਇਕ ਪੁਲਸ ਮੁਲਾਜ਼ਮ ਨੂੰ ਵਿਚ ਸੜਕ ਫਿਲਮੀ ਅੰਦਾਜ 'ਚ ਡਾਇਲੌਗ ਮਾਰਨਾ ਮਹਿੰਗਾ ਪੈ ਗਿਆ। ਪੁਲਸ ਅਧਿਕਾਰੀ ਨੇ ਗਸ਼ਤ ਦੌਰਾਨ ਪੁਲਸ ਜੀਪ ਦੇ ਅੰਦਰੋਂ ਮਾਈਕ ਕੱਢਿਆ ਅਤੇ ਫਿਲਮ 'ਸ਼ੋਲੇ' ਦਾ ਡਾਇਲੌਗ ਮਾਰਿਆ। ਉਸ ਨੇ ਖ਼ੁਦ ਨੂੰ ਗੱਬਰ ਦੱਸਿਆ ਅਤੇ '50-50 ਕੋਸ ਦੂਰ' ਵਾਲਾ ਡਾਇਲੌਗ ਆਪਣੇ ਅੰਦਾਜ 'ਚ ਬੋਲਿਆ। ਜਿਸ ਤੋਂ ਬਾਅਦ ਉਸ ਨੂੰ ਵਿਭਾਗ ਨੇ ਨੋਟਿਸ ਫੜਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ 'ਤੇ ਇਹ ਐਕਸ਼ਨ ਲਿਆ ਗਿਆ। 

ਇਹ ਵੀ ਪੜ੍ਹੋ : ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਝਾਬੁਆ ਦੇ ਕਲਿਆਣਪੁਰ ਥਾਣੇ ਦੇ ਇੰਸਪੈਕਟਰ ਕੇ.ਐੱਲ. ਡਾਂਗੀ ਨੇ ਖ਼ੁਦ ਨੂੰ ਗੱਬਰ ਦੱਸਿਆ। 15 ਸਕਿੰਟ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿੱਥੇ ਥਾਣਾ ਇੰਚਾਰਜ ਡਾਂਗੀ 50-50 ਕੋਸ ਦੂਰ ਵਾਲਾ ਡਾਇਲੌਗ ਬੋਲਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੇ ਉਸ ਨੂੰ ਕਾਰਨ ਦੱਸੋ ਨੋਟਿਸ ਫੜਾ ਦਿੱਤਾ ਹੈ। ਝਾਬੁਆ ਦੇ ਐਡੀਸ਼ਨਲ ਐੱਸ.ਪੀ. ਆਨੰਦ ਸਿੰਘ ਵਾਸਕੇਲ ਨੇ ਕਿਹਾ,''ਪੁਲਸ ਸੁਪਰਡੈਂਟ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ।''

ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ


author

DIsha

Content Editor

Related News