ਦਿੱਲੀ ਹੋਟਲ ਅਗਨੀਕਾਂਡ: ਮਾਲਕ ਲਵਕੇਸ਼ ਬਜਾਜ ਦੀ ਪੁਲਸ ਹਿਰਾਸਤ 'ਚ 2 ਦਿਨਾਂ ਦਾ ਵਾਧਾ

Tuesday, Jun 09, 2026 - 02:46 AM (IST)

ਦਿੱਲੀ ਹੋਟਲ ਅਗਨੀਕਾਂਡ: ਮਾਲਕ ਲਵਕੇਸ਼ ਬਜਾਜ ਦੀ ਪੁਲਸ ਹਿਰਾਸਤ 'ਚ 2 ਦਿਨਾਂ ਦਾ ਵਾਧਾ

ਨਵੀਂ ਦਿੱਲੀ (ਏਜੰਸੀ) : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਦੱਖਣੀ ਦਿੱਲੀ ਦੇ ਇਕ ਹੋਟਲ ਵਿਚ ਲੱਗੀ ਅੱਗ ਨਾਲ ਜੁੜੇ ਮਾਮਲੇ ਵਿਚ ਹੋਟਲ ਦੇ ਮਾਲਕ ਦੀ ਪੁਲਸ ਹਿਰਾਸਤ 2 ਦਿਨਾਂ ਲਈ ਵਧਾ ਦਿੱਤੀ ਹੈ। ਪਿਛਲੇ ਹਫ਼ਤੇ ਹੋਟਲ ਵਿਚ ਅੱਗ ਲੱਗਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਅਗਲੇ 21 ਘੰਟਿਆਂ 'ਚ ਪਵੇਗਾ ਭਾਰੀ ਮੀਂਹ ! 15 ਸੂਬਿਆਂ 'ਚ ਜਾਰੀ ਹੋ ਗਿਆ High Alert 

ਅਦਾਲਤ ਨੇ ਪਟੀਸ਼ਨ ਸਵੀਕਾਰ ਕਰਦੇ ਹੋਏ ਬਜਾਜ ਦੀ ਹਿਰਾਸਤ 2 ਦਿਨਾਂ ਲਈ ਵਧਾ ਦਿੱਤੀ ਅਤੇ ਰਸੋਈਏ (ਕੁੱਕ) ਕੇਸ਼ਵ ਨੇਗੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਨੇਗੀ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਇਸ ਮਾਮਲੇ ਦੇ ਮੁਲਜ਼ਮ ਜੈ ਮਿਸ਼ਰਾ ਨੇ ਸੋਮਵਾਰ ਨੂੰ ਇਥੋਂ ਦੀ ਇਕ ਅਦਾਲਤ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ 2 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News