ਭੜਕਾਊ ਤੇ ਨਫਰਤ ਫੈਲਾਉਣ ਵਾਲੇ 3 ਮੌਲਵੀ ਪੀ. ਐੱਸ. ਏ. ਤਹਿਤ ਗ੍ਰਿਫਤਾਰ
Friday, Sep 16, 2022 - 04:41 PM (IST)
ਸ਼੍ਰੀਨਗਰ, (ਉਦੇ/ਅਰੀਜ)– ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੂਬੇ ’ਚ ਧਾਰਮਿਕ ਸਥਾਨਾਂ ਤੋਂ ਦੇਸ਼ ਵਿਰੋਧੀ ਭਾਸ਼ਣ ਦੇਣ ਅਤੇ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ’ਚ 3 ਮੌਲਵੀਆਂ ਸਮੇਤ 5 ਲੋਕਾਂ ਨੂੰ ਪਬਲਿਕ ਸੇਫਟੀ ਐਕਟ (ਪੀ. ਐੱਸ. ਏ.) ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਦੱਖਣੀ ਕਸ਼ਮਰੀ ਦੇ 3 ਪ੍ਰਭਾਵਸ਼ਾਲੀ ਮੌਲਵੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਨੂੰ ਜੰਮੂ ਜੇਲ ਭੇਜਿਆ ਗਿਆ ਹੈ। 5 ਜਮਾਤ-ਏ-ਇਸਲਾਮੀ ਕਾਰਕੁੰਨਾਂ ਨੂੰ ਵੀ ਬੰਦੀ ਬਣਾਇਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਹਿਰਾਸਤ ’ਚ ਲਏ ਗਏ ਲੋਕਾਂ ’ਚ ਮੌਲਾਨਾ ਮੁਸ਼ਤਾਕ ਅਹਿਮਦ ਵੀਰੀ ਬਿਜਬੇਹਾੜਾ, ਅਬਦੁਲ ਰਸ਼ੀਦ ਦਾਊਦੀ ਨਿਵਾਸੀ ਹਰਨਾਗ ਅਨੰਤਨਾਗ ਅਤੇ ਮੌਲਾਨਾ ਅਬਦੁਲ ਮਜੀਦ ਡਾਰ ਅਲ ਮਦਨੀ ਨਿਵਾਸੀ ਖਾਨਪੁਰ ਨੂੰ ਪੀ. ਐੱਸ. ਏ. ਤਹਿਤ ਬੰਦੀ ਬਣਾਇਆ ਗਿਆ ਹੈ। ਇਹ ਤਿੰਨੋਂ ਜੰਮੂ-ਕਸ਼ਮੀਰ ਦੇ ਪ੍ਰਮੁੱਖ ਮੌਲਵੀ ਹਨ ਅਤੇ ਇਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ’ਚ ਹਨ।