ਸਬਜੀ ਵੇਚਣ ਵਾਲੇ ਤੋਂ ਪਹਿਲਾਂ ਪੁੱਛਿਆ ਧਰਮ, ਫਿਰ ਕੀਤੀ ਕੁੱਟਮਾਰ

Monday, Apr 13, 2020 - 11:52 PM (IST)

ਸਬਜੀ ਵੇਚਣ ਵਾਲੇ ਤੋਂ ਪਹਿਲਾਂ ਪੁੱਛਿਆ ਧਰਮ, ਫਿਰ ਕੀਤੀ ਕੁੱਟਮਾਰ

ਨਵੀਂ ਦਿੱਲੀ — ਦਿੱਲੀ ਤੋਂ ਇਕ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿਥੇ ਇਕ ਸਬਜੀ ਵੇਚਣ ਵਾਲੇ ਦਾ ਧਰਮ ਪੁੱਛ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਥੇ ਇਕ ਸਬਜੀ ਵੇਚਣ ਵਾਲੇ ਤੋ ਪਹਿਲਾਂ ਉਸ ਦਾ ਧਰਮ ਪੁੱਛਿਆ ਗਿਆ, ਫਿਰ ਉਸ ਨੂੰ ਗਾਲੀ ਗਲੋਚ ਕੀਤੀ ਗਈ ਅਤੇ ਡੰਡੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ।

ਪੁਲਸ ਨੇ ਦੋਸ਼ੀ ਪ੍ਰਵੀਣ ਬੱਬਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਖਣੀ ਪੂਰਬੀ ਦਿੱਲੀ ਦੇ ਡੀ.ਸੀ.ਪੀ. ਆਰ.ਪੀ. ਮੀਣਾ ਨੇ ਕਿਹਾ ਕਿ, ਟਵਿੱਟਰ 'ਤੇ ਕਈ ਲੋਕਾਂ ਨੇ ਇਕ ਵੀਡੀਓ ਟਵੀਟ ਕੀਤਾ। ਇਸ 'ਚ ਇਕ ਸ਼ਖਸ ਸ਼ਬਜੀ ਵੇਚਣ ਵਾਲੇ ਦਾ ਧਰਮ ਪੁੱਛ ਕੇ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਵੀਡੀਓ 'ਚ ਇਕ ਬਾਈਕ ਦੇ ਨੰਬਰ ਪਲੇਟ ਰਾਹੀਂ ਦੋਸ਼ੀ ਸ਼ਖਸ ਦੀ ਪਛਾਣ ਕੀਤੀ। ਪ੍ਰਵੀਣ ਨੇ ਦੱਸਿਆ ਕਿ ਉਹ ਟੂਰ ਅਤੇ ਟ੍ਰੈਵਲ ਦਾ ਕੰਮ ਕਰਦਾ ਹੈ। ਉਸ ਨੇ ਦੇਖਿਆ ਕਿ 10 ਸਬਜੀ ਵਾਲੇ ਰੇਹੜੀ ਲੈ ਕੇ ਇਕੱਠੇ ਘੁੰਮ ਰਹੇ ਹਨ ਅਤੇ ਲਾਕਡਾਊਨ ਦੀ ਉਲੰਘਣਾ ਕਰ ਰਹੇ ਹਨ ਅਤੇ ਨਾ ਹੀ ਇੰਨ੍ਹਾਂ ਕੋਲ ਸਬਜੀ ਵੇਚਣ ਦਾ ਪਾਸ ਹੈ। ਇਸ ਲਈ ਇਨ੍ਹਾਂ ਨੂੰ ਹਟਾਉਣ ਲਈ ਅਜਿਹਾ ਕੀਤਾ।


author

Inder Prajapati

Content Editor

Related News