ਮੱਧ ਪ੍ਰਦੇਸ਼ ਦੇ ਸਾਬਕਾ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਗਿ੍ਰਫਤਾਰੀ ਤੋਂ ਬਾਅਦ ਹੋਏ ਰਿਹਾਅ
Tuesday, Aug 27, 2019 - 06:17 PM (IST)

ਭੋਪਾਲ— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਪਿਛੋਰ ਪਿੰਡ ’ਚ ਕਿਸਾਨ ਰੈਲੀ ਤੋਂ ਬਾਅਦ ਪੁਲਸ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਗਿ੍ਰਫਤਾਰ ਕਰ ਲਿਆ। ਸ਼ਿਵਰਾਜ ਸਿੰਘ ਚੌਹਾਨ ਦੁਪਹਿਰ 1.30 ਵਜੇ ਪਿਛੋਰ, ਸ਼ਿਵਪੁਰੀ ਜ਼ਿਲੇ ਪਹੁੰਚੇ ਸਨ। ਜਿਥੇ ਉਨ੍ਹਾਂ ਨੇ ਕਿਸਾਨਾਂ ਦੀ ਭਾਰੀ ਬਾਰਿਸ਼ ਤੇ ਤੂਫਾਨ ਕਾਰਨ ਹੋਈ ਖਰਾਬ ਫਸਲ ਦਾ ਜਾਇਜ਼ਾ ਲਿਆ।
ਪਿਛੋਰ ’ਚ ਭਾਜਪਾ ਦੇ ਜੇਲ ਭਰੋ ਅੰਦੋਲਨ ’ਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਸ਼ਟਰੀ ਉਪ ਪ੍ਰਧਾਨ ਪ੍ਰਭਾਤ ਝਾ, ਸੰਸਦ ਮੈਂਬਰ ਕੇ.ਪੀ. ਯਾਦਵ ਨੇ ਆਪਣੀ ਗਿ੍ਰਫਤਾਰੀ ਦਿੱਤੀ। ਹਾਲਾਂਕਿ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਪੁਲਸ ਸਟੇਸ਼ਨ ਅੰਦਰ ਪ੍ਰਸ਼ਾਸਨ ਤੋਂ ਸ਼ਿਵ ਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸੇ ਦੇ ਦਬਾਅ ’ਚ ਸਿਆਸੀ ਬਦਲਾਖੋਰੀ ’ਤੇ ਝੂਠੇ ਮੁਕੱਦਮੇ ਦਰਜ ਹੋਏ ਹਨ। ਇਸ ਸਬੰਧ ’ਚ ਨਿਰਪੱਖ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਜਾਰੀ ਰਿਹਾ ਤਾਂ ਮਰ ਜਾਵਾਂਗੇ ਪਰ ਲੋਕਤੰਤਰ ’ਚ ਅਜਿਹਾ ਸਹਿਣ ਨਹੀਂ ਕਰਾਂਗੇ।