ਸੋਸ਼ਲ ਮੀਡੀਆ 'ਤੇ ਪਾਈ ਅਜਿਹੀ ਤਸਵੀਰ, ਪ੍ਰੇਮਿਕਾ ਨੂੰ Impress ਕਰਨ ਦੇ ਚੱਕਰ 'ਚ ਪੁਲਸ ਨੇ ਚੱਕਿਆ ਪ੍ਰੇਮੀ
Wednesday, Dec 04, 2024 - 03:16 PM (IST)
ਨਵੀਂ ਦਿੱਲੀ- ਹਰ ਨੌਜਵਾਨ ਚਾਹੁੰਦਾ ਹੈ ਕਿ ਉਹ ਆਪਣੇ ਇਲਾਕੇ ‘ਚ ਮਸ਼ਹੂਰ ਹੋਵੇ ਅਤੇ ਉਸ ਦੀ ਪ੍ਰੇਮਿਕਾ ਹਮੇਸ਼ਾ ਉਸ ਤੋਂ ਪ੍ਰਭਾਵਿਤ ਹੋਵੇ। ਇਨ੍ਹਾਂ ਦੋਹਾਂ ਇੱਛਾਵਾਂ ਨੂੰ ਪੂਰਾ ਕਰਨ ਲਈ ਨੌਜਵਾਨ ਵੱਖ-ਵੱਖ ਤਰੀਕੇ ਅਜ਼ਮਾਉਂਦੇ ਰਹਿੰਦੇ ਹਨ। ਕੁਝ ਆਪਣੀ ਬਾਡੀ ਬਣਾਉਣ ਲਈ ਜਿੰਮ ਜਾਂਦੇ ਹਨ, ਕੁਝ ਸ਼ਾਇਰੀ ਲਿਖ ਕੇ ਆਪਣੇ ਚਹੇਤਿਆਂ ਦੇ ਦਿਲਾਂ ‘ਚ ਜਗ੍ਹਾ ਬਣਾਉਣਾ ਚਾਹੁੰਦੇ ਹਨ, ਤਾਂ ਕੁਝ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਕੇ ਆਪਣੇ ਚਹੇਤਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇੱਕ ਯਤਨ ਦੱਖਣੀਪੁਰੀ ਇਲਾਕੇ ਦੇ 20 ਸਾਲਾ ਹਰਸ਼ ਨੇ ਕੀਤਾ।ਹਰਸ਼ ਦੇ ਵੀ ਦਿਲ ਵਿੱਚ ਇਹ ਇੱਛਾ ਸੀ ਕਿ ਉਹ ਆਪਣੇ ਇਲਾਕੇ ‘ਚ ਮਸ਼ਹੂਰ ਹੋਵੇ ਅਤੇ ਉਸ ਦੀ ਪ੍ਰੇਮਿਕਾ ਉਸ ਤੋਂ ਹਮੇਸ਼ਾ ਪ੍ਰਭਾਵਿਤ ਰਹੇ। ਇਸ ਮਕਸਦ ਲਈ ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ‘ਖਤਰਨਾਕ’ ਤਸਵੀਰਾਂ ਪੋਸਟ ਕੀਤੀਆਂ ਹਨ। ਹੁਣ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਤਸਵੀਰਾਂ ਪ੍ਰੇਮਿਕਾ ਜਾਂ ਇਲਾਕੇ ਦੇ ਲੋਕਾਂ ਨੇ ਦੇਖੀਆਂ ਹਨ ਜਾਂ ਨਹੀਂ ਪਰ ਇਸ ਨੌਜਵਾਨ ਦੀ ਬਦਕਿਸਮਤੀ ਇਹ ਰਹੀ ਕਿ ਇਹ ਤਸਵੀਰਾਂ ਦੱਖਣੀ ਜ਼ਿਲ੍ਹਾ ਪੁਲਿਸ ਦੀ ਏ.ਏ.ਟੀ.ਐਸ. ਨੇ ਜ਼ਰੂਰ ਦੇਖ ਲਾਈਆਂ ਅਤੇ ਉਸ ਤੋਂ ਬਾਅਦ AATS ਦੀ ਟੀਮ ਨੇ ਹਰਸ਼ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਆਪਣੀ ਧੀ ਦਾ DNA ਚੈੱਕ ਕਰਵਾਉਣਾ ਚਾਹੁੰਦੇ ਹਨ ਚੰਕੀ ਪਾਂਡੇ, ਜਾਣੋ ਕਿਉਂ
ਹਥਿਆਰਾਂ ਸਮੇਤ ਸ਼ਰੇਆਮ ਘੁੰਮ ਰਹੇ ਸਨ ਦੋਵੇਂ ਮੁਲਜ਼ਮ
ਦਰਅਸਲ ਹਰਸ਼ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ‘ਚ ਉਹ ਹਥਿਆਰਾਂ ਨਾਲ ਨਜ਼ਰ ਆ ਰਿਹਾ ਸੀ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਫ਼ ਹੋ ਗਿਆ ਸੀ ਕਿ ਹਰਸ਼ ਦੇ ਹੱਥਾਂ ‘ਚ ਹਥਿਆਰ ਨਾ ਸਿਰਫ ਗੈਰ-ਕਾਨੂੰਨੀ ਸਨ, ਸਗੋਂ ਇਹ ਹਿੰਸਾ ਫੈਲਾਉਣ ਦੇ ਇਰਾਦੇ ਨਾਲ ਪੋਸਟ ਕੀਤੇ ਗਏ ਸਨ। ਹਰਸ਼ ਦੀ ਭਾਲ ਲਈ ਇੰਸਪੈਕਟਰ ਉਮੇਸ਼ ਯਾਦਵ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਬੇਡਕਰ ਨਗਰ ਇਲਾਕੇ ਵਿੱਚ ਦੋ ਨੌਜਵਾਨ ਨਾਜਾਇਜ਼ ਪਿਸਤੌਲ ਲੈ ਕੇ ਲੋਕਾਂ ਵਿੱਚ ਪ੍ਰਭਾਵ ਪਾਉਣ ਲਈ ਘੁੰਮ ਰਹੇ ਹਨ।
ਇਹ ਵੀ ਪੜ੍ਹੋ- ਉਰਫੀ ਜਾਵੇਦ ਨੇ ਪੈਪਰਾਜ਼ੀ ਸਾਹਮਣੇ ਬਦਲੇ ਕੱਪੜੇ, ਵੀਡੀਓ ਵਾਇਰਲ
ਨਾਜਾਇਜ਼ ਹਥਿਆਰਾਂ ਸਮੇਤ ਦੋਵੇਂ ਮੁਲਜ਼ਮ ਕਾਬੂ
ਸੂਚਨਾ ਮਿਲਦੇ ਹੀ ਏਏਟੀਐਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਨ੍ਹਾਂ ਨੌਜਵਾਨਾਂ ‘ਚੋਂ ਇੱਕ ਹਰਸ਼ ਖੁਦ ਸੀ, ਜਦਕਿ ਦੂਜਾ ਉਸ ਦਾ ਨਾਬਾਲਗ ਦੋਸਤ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਏਏਟੀਐਸ ਨੇ ਆਰਮਜ਼ ਐਕਟ ਦੀ ਧਾਰਾ 25, 54 ਅਤੇ 59 ਤਹਿਤ ਅੰਬੇਡਕਰ ਨਗਰ ਵਿੱਚ ਐਫਆਈਆਰ ਦਰਜ ਕਰਕੇ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਨਾਬਾਲਗ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।