ਵੱਡੀ ਖ਼ਬਰ ; ਪੁਲਸ ਨੂੰ ਮੰਗਣੀ ਪਈ ਗ਼ਲਤੀ ਦੀ ਮੁਆਫ਼ੀ, ਹੈਰਾਨ ਕਰੇਗੀ ਵਜ੍ਹਾ

Friday, Jun 20, 2025 - 12:30 PM (IST)

ਵੱਡੀ ਖ਼ਬਰ ; ਪੁਲਸ ਨੂੰ ਮੰਗਣੀ ਪਈ ਗ਼ਲਤੀ ਦੀ ਮੁਆਫ਼ੀ, ਹੈਰਾਨ ਕਰੇਗੀ ਵਜ੍ਹਾ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਨੋਇਡਾ ਦੇ ਇਕ ਪੱਤਰਕਾਰ ਨੂੰ ਗਲਤੀ ਨਾਲ ਇਕ ਅਪਰਾਧਕ ਮਾਮਲੇ ਦਾ ਸ਼ੱਕੀ ਸਮਝ ਲਿਆ ਅਤੇ ਬਾਅਦ 'ਚ ਇਸ ਲਈ ਮੁਆਫ਼ੀ ਮੰਗੀ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬਾਹਰੀ ਦਿੱਲੀ ਦੇ ਪ੍ਰੇਮ ਨਗਰ ਪੁਲਸ ਥਾਣੇ ਦੇ ਸਬ ਇੰਸਪੈਕਟਰ, ਇਕ ਹੈੱਡ ਕਾਂਸਟੇਬਲ ਅਤੇ ਇਕ ਕਾਂਸਟੇਬਲ ਦੀ ਟੀਮ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318 (4) (ਕੀਮਤੀ ਸੁਰੱਖਿਆ ਨਾਲ ਜੁੜੀ ਧੋਖਾਧੜੀ) ਅਤੇ 61 (2) (ਅਪਰਾਧਕ ਸਾਜਿਸ਼) ਦੇ ਅਧੀਨ ਇਕ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਸ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੋਤਮ ਨ ਕਿਹਾ,''ਟੀਮ ਬਹਾਦਰਗੜ੍ਹ ਵਾਸੀ ਰਾਹੁਲ ਵਜੋਂ ਪਛਾਣ ਗਏ ਮੁਲਜ਼ਮ ਦੇ ਮੋਬਾਇਲ ਫੋਨ ਦੇ ਮਾਧਿਅਮ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕਿੱਥੇ ਹੈ।''

ਇਹ ਵੀ ਪੜ੍ਹੋ : ਵੱਡੀ ਖ਼ਬਰ ; ਡਿਪਟੀ CM ਤੇ ਕਾਂਗਰਸੀ ਵਿਧਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਉਨ੍ਹਾਂ ਕਿਹਾ ਕਿ ਇਸੇ ਪ੍ਰਕਿਰਿਆ ਦੌਰਾਨ ਟੀਮ ਨੋਇਡਾ ਦੇ ਸੈਕਟਰ 38 'ਚ ਇਕ ਪੈਟਰੋਲ ਪੰਪ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਇਕ ਵਿਅਕਤੀ ਆਪਣੀ ਪਤਨੀ ਨਾਲ ਕਾਰ 'ਚ ਮਿਲਿਆ, ਜਿਸ ਦਾ ਵੇਰਵਾ ਸ਼ੱਕੀ ਨਾਲ ਮੇਲ ਖਾਂਦਾ ਸੀ। ਡੀਸੀਪੀ ਨੇ ਕਿਹਾ,''ਜਦੋਂ ਟੀਮ ਨੇ ਉਸ ਤੋਂ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਬਹਿਸ ਕਰਨ ਲੱਗਾ। ਬਾਅਦ 'ਚ ਉਸ ਵਿਅਕਤੀ ਨੇ ਦੱਸਿਆ ਕਿ ਉਸ ਦਾ ਨਾਂ ਰਾਹੁਲ ਸ਼ਾਹ ਹੈ ਅਤੇ ਉਹ ਨੋਇਡਾ 'ਚ ਪੱਤਰਕਾਰ ਹੈ।'' ਉਨ੍ਹਾਂ ਦੱਸਿਆ ਕਿ ਗਲਤੀ ਦਾ ਅਹਿਸਾਸ ਹੋਣ 'ਤੇ ਪੁਲਸ ਦਲ ਨੇ ਮੁਆਫ਼ੀ ਮੰਗੀ ਅਤੇ ਥਾਣੇ ਵਾਪਸ ਪਰਤ ਗਈ। ਅਧਿਕਾਰੀ ਨੇ ਕਿਹਾ,''ਕੋਈ ਗਲਤ ਰਵੱਈਆ ਨਹੀਂ ਕੀਾਤ ਗਿਆ ਅਤੇ ਨਾ ਹੀ ਕੋਈ ਤਾਕਤ ਦੀ ਵਰਤੋਂ ਕੀਤੀ ਗਈ।'' ਡੀਸੀਪੀ ਨੇ ਕਿਹਾ ਕਿ ਨੈਨ-ਨਕਸ਼ ਅਤੇ ਨਾਂ 'ਚ ਸਮਾਨਤਾ ਕਾਰਨ ਭਰਮ ਦੀ ਸਥਿਤੀ ਪੈਦਾ ਹੋਈ। ਘਟਨਾ ਬਾਰੇ ਇਕ ਅੰਦਰੂਨੀ ਨੋਟ ਤਿਆਰ ਕੀਤਾ ਗਿਆ ਹੈ ਅਤੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News