POK ਵਿਸਥਾਪਿਤ ਕਸ਼ਮੀਰੀਆਂ ਲਈ ਭਵਨ ਨਿਰਮਾਣ ਦੀ ਭੂਮੀ ਚਿੰਨ੍ਹਿਤ : ਮਨੋਜ ਸਿਨਹਾ

03/06/2023 5:50:16 PM

ਜੰਮੂ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਵਿਸਥਾਪਿਤ ਲੋਕਾਂ ਲਈ ਭਵਨ ਦੇ ਨਿਰਮਾਣ ਲਈ ਭੂਮੀ ਚਿੰਨ੍ਹਿਤ ਕੀਤੀ ਗਈ ਹੈ। ਸ਼੍ਰੀ ਸਿਨਹਾ ਨੇ ਇੱਥੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਪੀ.ਓ.ਕੇ. ਭਾਰਤ ਦਾ ਅਭਿੰਨ ਅੰਗ ਹੈ ਅਤੇ ਕੋਈ ਵੀ ਸ਼ਕਤੀ ਇਸ ਨੂੰ ਸੰਘ ਤੋਂ ਦੂਰ ਨਹੀਂ ਰੱਖ ਸਕਦੀ ਹੈ। ਇੱਥੇ ਦੇ ਵਿਸਥਾਪਿਤ ਲੋਕਾਂ ਲਈ ਭਵਨ ਨਿਰਮਾਣ ਨੂੰ ਲੈ ਕੇ ਸੰਬੰਧਤ ਪ੍ਰਸ਼ਾਸਨ ਨੇ ਜੰਮੂ 'ਚ ਭੂਮੀ ਚਿੰਨ੍ਹਿਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਬੱਚੇ ਸਭ ਤੋਂ ਵੱਧ ਪੀੜਤ ਹਨ ਅਤੇ ਇਨ੍ਹਾਂ ਨੂੰ ਜਲਦ ਹੀ ਇਕ ਭਵਨ ਮਿਲੇਗਾ ਅਤੇ ਉਨ੍ਹਾਂ ਨੂੰ ਨਿਯਮਿਤ ਵੀ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੀ.ਓ.ਕੇ. ਤੋਂ ਵਿਸਥਾਪਿਤ ਸ਼ਰਨਾਰਥੀਆਂ ਦੇ ਬੱਚਿਆਂ ਨੂੰ ਨੌਕਰੀ ਅਤੇ ਸਿੱਖਿਆ 'ਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਿਸਥਾਪਿਤ ਸ਼ਰਨਾਰਥੀਆਂ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਡਿਵੀਜ਼ਨਲ ਪ੍ਰਸ਼ਾਸਨ ਅਤੇ ਮਾਲੀਆ ਅਧਿਕਾਰੀ ਭਵਨ ਲਈ ਪਹਿਲੇ ਵਿਸਥਾਪਿਤ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ,''ਮੈਂ ਔਰਤਾਂ ਅਤੇ ਨੌਜਵਾਨਾਂ ਸਮੇਤ ਪੀ.ਓ.ਕੇ. ਤੋਂ ਵਿਸਾਥਿਪਤ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਕ ਮਜ਼ਬੂਤ ਭਾਰਤ ਦੇ ਨਿਰਮਾਣ 'ਚ ਆਪਣੀ ਭੂਮਿਕਾ ਨਿਭਾਉਣ।'' ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਦੀ ਹਰ ਯੋਜਨਾ ਦਾ ਲਾਭ ਮਿਲੇਗਾ। ਨੌਜਵਾਨ ਕੰਪਲੈਕਸਾਂ 'ਚ ਰਜਿਸਟਰੇਸ਼ਨ ਕਰਨ ਅਤੇ ਪ੍ਰਸ਼ਾਸਨ ਤੁਹਾਡੇ ਨੌਜਵਾਨਾਂ ਨੂੰ ਉੱਦਮੀ ਬਣਨ ਲਈ ਸਾਰੇ ਮਦਦ ਪ੍ਰਦਾਨ ਕਰੇਗਾ। ਇਹ ਨੌਜਵਾਨ 5 ਹੋਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਸਕਣਗੇ। ਇਸ ਤਰ੍ਹਾਂ ਦੇ ਕੰਪਲੈਕਸ ਹਰ ਜ਼ਿਲ੍ਹੇ 'ਚ ਆਯੋਜਿਤ ਕੀਤੇ ਜਾਣਗੇ।


DIsha

Content Editor

Related News