PNB ਘੋਟਾਲਾ : ਪਾਟਿਲ ਦੀ ਪਤਨੀ ਦਾ ਬਿਆਨ, ਕਿਹਾ-ਨੀਰਵ ਮੋਦੀ ਦੇ ਮਾਰਾਂਗੀ ਚੱਪਲ

02/23/2018 12:48:24 AM

ਨਵੀਂ ਦਿੱਲੀ— ਪੀ. ਐੱਨ. ਬੀ. ਘੋਟਾਲੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਫਾਇਰਸਟਾਰ ਦੇ ਸੀਨੀਅਰ ਕਾਰਜਕਾਰੀ ਅਰਜੁਨ ਪਾਟਿਲ ਦੀ ਪਤਨੀ ਨੇ ਕਿਹਾ ਕਿ ਕਾਰੋਬਾਰੀ ਨੀਰਵ ਮੋਦੀ ਇਸ ਮਾਮਲੇ ਲਈ ਜ਼ਿੰਮੇਵਾਰ ਹਨ।
ਪਤੀ ਅਰਜੁਨ ਪਾਟਿਲ ਦੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਤਨੀ ਸੁਜਾਤਾ ਕਾਫੀ ਨਾਰਾਜ਼ ਦਿਸੀ। ਉਸ ਨੇ ਕਿਹਾ ਕਿ ਮੇਰਾ ਪਤੀ ਉਥੇ 10 ਸਾਲ ਤੋਂ ਕੰਮ ਕਰ ਰਿਹਾ ਹੈ, ਕੁੱਝ ਲੋਕਾਂ ਦੀ ਤਰ੍ਹਾਂ ਉਹ ਵੀ ਪੇਪਰਵਰਕ ਕਰਦਾ ਸੀ। ਨੀਰਵ ਮੋਦੀ ਇਨ੍ਹਾਂ ਸਾਰਿਆਂ ਲਈ ਜ਼ਿੰਮੇਵਾਰ ਹੈ, ਉਸ ਨੂੰ ਮੇਰੇ ਸਾਹਮਣੇ ਲਿਆਓ, ਜਦੋਂ ਉਹ ਮੇਰੇ ਸਾਹਮਣੇ ਆਵੇਗਾ ਤਾਂ ਮੈਂ ਉਸ ਨੂੰ ਚੱਪਲ ਮਾਰਾਂਗੀ।

ਦੱਸ ਦਈਏ ਕਿ ਸੀ. ਬੀ. ਆਈ. ਨੇ ਅਰਜੁਨ ਪਾਟਿਲ ਸਮੇਤ 5 ਸਹਿਯੋਗੀਆਂ ਨੂੰ ਮੰਗਲਵਾਰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ 'ਤੇ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਮਿਲ ਕੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਨਾਲ ਪੰਜਾਬ ਨੈਸ਼ਨਲ ਬੈਂਕ 'ਚ ਵੱਡੇ ਘੋਟਾਲੇ ਨੂੰ ਅੰਜਾਮ ਦਿੱਤਾ ਹੈ। 


Related News