ਕੋਰੋਨਾ ਨੂੰ ਲੈ ਕੇ PMO ਦਾ ਵੱਡਾ ਫੈਸਲਾ, ਕੇਂਦਰੀ ਮੰਤਰੀ ਨੂੰ ਸੌਂਪੀ ਸੂਬਿਆਂ ਦੀ ਜ਼ਿੰਮੇਵਾਰੀ

03/26/2020 7:37:04 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਦਫਤਰ ਨੇ ਕੋਰੋਨਾ ਵਾਇਰਸ 'ਤੇ ਪਲ-ਪਲ ਦੀ ਨਜ਼ਰ ਰੱਖਣ ਲਈ ਮੰਤਰੀਆਂ ਨੂੰ ਵੱਖ-ਵੱਖ ਸੂਬਿਆਂ ਦੀ ਜ਼ਿੰਮੇਵਾਰੀ ਦਿੱਤੀ ਹੈ। ਪੀ.ਐੱਮ.ਓ. ਨੇ ਕੋਰੋਨਾ 'ਤੇ ਜਾਣਕਾਰੀ ਦੇਣ ਲਈ ਮੰਤਰੀਆਂ ਨੂੰ ਸੂਬਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਸੰਜੀਵ ਬਾਲਿਆਨ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਹੈ। ਕ੍ਰਿਸ਼ਣਪਾਲ ਗੁਰਜਰ ਅਤੇ ਡਾ. ਮਹੇਂਦਰਨਾਥ ਪਾਂਡੇ ਨੂੰ ਵੀ ਯੂ.ਪੀ. ਦਾ ਇੰਚਾਰਜ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਟ੍ਰਾਂਸਪੋਰਟ ਮੰਤਰੀ ਨੀਤਿਨ ਗਡਕਰੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਮਹਾਰਾਸ਼ਟਰ, ਜਲ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਰਾਜਸਥਾਨ, ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਜਨਰਲ ਬੀਕੇ ਸਿੰਘ ਨੂੰ ਅਸਾਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਥੇ ਹੀ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਓਡੀਸ਼ਾ ਦਾ ਇੰਚਾਰਜ ਬਣਾਇਆ ਗਿਆ ਹੈ। ਘੱਟ ਗਿਣਤੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੂੰ ਝਾਰਖੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਰਜੁਨ ਮੁੰਡਾ ਨੂੰ ਛੱਤੀਸਗੜ੍ਹ ਨੂੰ ਇੰਚਾਰਜ ਬਣਾਇਆ ਗਿਆ ਹੈ। ਇਹ ਸਾਰੇ ਮੰਤਰੀ ਕੋਰੋਨਾ ਵਾਇਰਸ 'ਤੇ ਰੋਜ਼ਾਨਾ ਪੀ.ਐੱਮ.ਓ. ਨੂੰ ਰਿਪੋਰਟ ਦੇਣਗੇ।

ਬਿਹਾਰ ਦਾ ਜਿੰਮਾ ਖਾਦ ਮੰਤਰੀ ਰਾਮਵਿਲਾਸ ਪਾਸਵਾਨ ਅਤੇ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੂੰ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਹੁਣ ਤਕ ਕੋਰੋਨਾ ਦੇ 650 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਕਰੀਬ 43 ਲੋਕ ਠੀਕ ਹੋ ਚੁੱਕੇ ਹਨ। 13 ਲੋਕਾਂ ਦੀ ਮੌਤ ਹੋ ਚੁੱਕੀ ਹੈ।


Inder Prajapati

Content Editor

Related News