PM ਮੋਦੀ ਨੂੰ ਸੰਸਦ ''ਚ ਮਣੀਪੁਰ ''ਤੇ ਬਿਆਨ ਦੇਣਾ ਚਾਹੀਦਾ : ਫਾਰੂਕ ਅਬਦੁੱਲਾ

Sunday, Jul 23, 2023 - 05:32 PM (IST)

PM ਮੋਦੀ ਨੂੰ ਸੰਸਦ ''ਚ ਮਣੀਪੁਰ ''ਤੇ ਬਿਆਨ ਦੇਣਾ ਚਾਹੀਦਾ : ਫਾਰੂਕ ਅਬਦੁੱਲਾ

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ 'ਚ ਮਣੀਪੁਰ ਦੀ ਸਥਿਤੀ 'ਤੇ ਬਿਆਨ ਦੇਣਾ ਚਾਹੀਦਾ ਅਤੇ ਵਿਰੋਧੀ ਦਲਾਂ ਨੂੰ ਵੀ ਇਸ ਮਾਮਲੇ 'ਤੇ ਆਪਣੇ ਵਿਚਾਰ ਜ਼ਾਹਰ ਕਰਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ। ਅਬਦੁੱਲਾ ਨੇ ਕਿਹਾ,''ਪੂਰੀ ਦੁਨੀਆ ਇਸ ਦੇ (ਮਣੀਪੁਰ) ਬਾਰੇ ਗੱਲ ਕਰ ਰਹੀ ਹੈ। ਉਨ੍ਹਾਂ ਨੇ (ਪ੍ਰਧਾਨ ਮੰਤਰੀ) ਇਸ ਮੁੱਦੇ 'ਤੇ ਟਿੱਪਣੀ ਕੀਤੀ ਹੈ ਅਤੇ ਬਹੁਤ ਸਖ਼ਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਪਰ ਉਨ੍ਹਾਂ ਨੂੰ ਇਸ ਨੂੰ ਸੰਸਦ 'ਚ ਕਹਿਣਾ ਚਾਹੀਦਾ।'' ਅਬਦੁੱਲਾ ਨੇ ਕਿਹਾ,''ਹੁਣ ਉਨ੍ਹਾਂ ਨੂੰ ਸਾਡੀ (ਵਿਰੋਧੀ ਦਲਾਂ ਦੀ) ਗੱਲ ਵੀ ਸੁਣਨੀ ਚਾਹੀਦੀ ਹੈ। ਸਾਨੂੰ ਉਮੀਦ ਹੈ ਕਿ ਸਾਨੂੰ ਸੰਸਦ 'ਚ ਇਸ ਮੁੱਦੇ 'ਤੇ ਚਰਚਾ ਕਰਨ ਦੀ ਇਜਾਜ਼ਤ ਮਿਲੇਗੀ। ਸਾਡਾ ਮਕਸਦ ਆਲੋਚਨਾ ਕਰਨਾ ਨਹੀਂ ਹੈ ਸਗੋਂ ਹਾਲਾਤ ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨਾ ਹੈ।''

ਮਣੀਪੁਰ 'ਚ 2 ਕੁਕੀ ਔਰਤਾਂ ਨੂੰ ਨਗਨ ਕਰ ਕੇ ਘੁਮਾਏ ਜਾਣ ਦੇ ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਪੁੱਛੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਮਣੀਪੁਰ ਅਸੀਂ ਸਾਰਿਆਂ ਲਈ ਇਕ ਤ੍ਰਾਸਦੀ ਹੈ। ਇਹ ਹਰ ਭਾਰਤੀ ਲਈ ਪ੍ਰਲਯ ਦਾ ਦਿਨ ਹੈ।'' ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮਣੀਪੁਰ 'ਚ ਔਰਤਾਂ ਨੂੰ ਨਗਨ ਘੁਮਾਉਣ ਦੀ ਘਟਨਾ ਨੇ 140 ਕਰੋੜ ਭਾਰਤੀਆਂ ਨੂੰ ਸ਼ਰਮਸਾਰ ਕੀਤਾ। ਉਨ੍ਹਾਂ ਨੂੰ ਕਿਹਾ ਕਿ ਕਾਨੂੰਨ ਆਪਣੀ ਪੂਰੀ ਸ਼ਕਤੀ ਨਾਲ ਅਤੇ ਪੂਰੀ ਸਖ਼ਤੀ ਨਾਲ ਇਕ ਤੋਂ ਬਾਅਦ ਇਕ ਕਦਮ ਚੁੱਕੇਗਾ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। 4 ਮਈ ਦਾ ਇਕ ਵੀਡੀਓ ਬੁੱਧਵਾਰ ਨੂੰ ਸਾਹਮਣੇ ਆਉਣ ਤੋਂ ਬਾਅਦ ਮਣੀਪੁਰ 'ਚ ਤਣਾਅ ਵਧ ਗਿਆ। ਇਸ ਵੀਡੀਓ 'ਚ ਦਿੱਸ ਰਿਹਾ ਹੈ ਕਿ ਇਕ ਭਾਈਚਾਰੇ ਦੀਆਂ 2 ਔਰਤਾਂ ਦੀ ਦੂਜੇ ਪੱਖ ਦੀ ਭੀੜ ਵਲੋਂ ਨਗਨ ਹਾਲਤ 'ਚ ਪਰੇਡ ਕਰਵਾਈ ਗਈ। ਅਬਦੁੱਲਾ ਨੇ ਕਿਹਾ ਕਿ ਕੁਝ ਲੋਕ ਸੱਤਾ ਲਈ ਨਫ਼ਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ,''ਮੈਂ ਅਜਿਹੀ ਸੱਤਾ ਤੋਂ ਨਫ਼ਰਤ ਕਰਦਾ ਹਾਂ, ਜਿਸ ਲਈ ਸਾਨੂੰ ਲੋਕਾਂ ਨੂੰ ਵੰਡ ਕਰਨਾ ਪੈਂਦਾ ਹੈ। ਪਰਮਾਤਮਾ ਇਕ ਹੈ ਅਤੇ ਉਹ ਸਾਰਿਆਂ ਦਾ। ਤੁਸੀਂ ਉਸ ਨੂੰ ਕਿਹੜੇ ਰੂਪ 'ਚ ਦੇਖਣਾ ਚਾਹੁੰਦੇ ਹਨ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਤੁਸੀਂ ਉਸ ਨੂੰ ਕਿਸੇ ਮੰਦਰ ਜਾਂ ਮਸਜਿਦ 'ਚ ਦੇਖਣਾ ਚਾਹੁੰਦੇ ਹਨ। ਉਹ ਤਾਂ ਇਕ ਹੀ ਰਹਿੰਦਾ ਹੈ। ਫਿਰ ਵੀ ਸਾਨੂੰ ਵੰਡਿਆ ਜਾ ਰਿਹਾ ਹੈ। ਇਹ ਮੰਦਭਾਗੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News