ਸੰਸਦ ਮੈਂਬਰਾਂ ''ਤੇ ਨਹੀਂ ਹੋਇਆ ਪ੍ਰਧਾਨ ਮੰਤਰੀ ਦੀ ਚਿਤਾਵਨੀ ਦਾ ਅਸਰ, ਸਪੀਕਰ ਨੇ ਝਿੜਕਿਆ

03/22/2017 4:03:43 PM

ਨਵੀਂ ਦਿੱਲੀ— ਲੋਕ ਸਭਾ ''ਚ ਬੁੱਧਵਾਰ ਦੀ ਸਵੇਰ ਪ੍ਰਸ਼ਨਕਾਲ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਠ ਕੇ ਜਾਂਦੇ ਹੀ ਮੈਂਬਰਾਂ ਦਾ ਰੌਲਾ ਸ਼ੁਰੂ ਹੋ ਗਿਆ, ਜਿਸ ''ਤੇ ਸਪੀਕਰ ਸੁਮਿਤਰਾ ਮਹਾਜਨ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ,''''ਸਕੂਲ ਤੋਂ ਵੀ ਵਧ ਰੌਲਾ ਪੈ ਰਿਹਾ ਹੈ।'''' ਹੋਇਆ ਇਹ ਕਿ ਪ੍ਰਸ਼ਨਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ''ਚ ਮੌਜੂਦ ਸਨ ਪਰ ਜਿਵੇਂ ਹੀ ਪ੍ਰਸ਼ਨਕਾਲ ਖਤਮ ਹੋਇਆ ਅਤੇ ਪ੍ਰਧਾਨ ਮੰਤਰੀ ਸਦਨ ਤੋਂ ਉੱਠ ਕੇ ਚੱਲੇ ਗਏ ਤਾਂ ਕਈ ਸੀਨੀਅਰ ਮੈਂਭਰ ਵੀ ਸਦਨ ਤੋਂ ਉੱਠ ਕੇ ਚੱਲੇ ਗਏ। 
ਸਪੀਕਰ ਨੇ ਪ੍ਰਸ਼ਨਕਾਲ ਖਤਮ ਹੁੰਦੇ ਹੀ ਜ਼ਰੂਰੀ ਦਸਤਾਵੇਜ਼ ਸਦਨ ਦੇ ਪਟਲ ''ਤੇ ਰੱਖਵਾਉਣੇ ਸ਼ੁਰੂ ਕੀਤੇ ਸਨ ਕਿ ਸਦਨ ''ਚ ਮੌਜੂਦ ਮੈਂਬਰ ਆਪਸ ''ਚ ਗੱਲਾਂ ''ਚ ਰੁਝੇ ਨਜ਼ਰ ਆਏ। ਇਸੇ ਗੱਲ ''ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸਪੀਕਰ ਨੇ ਕਿਹਾ,''''ਸਕੂਲ ਤੋਂ ਵੀ ਵਧ ਰੌਲਾ ਪੈ ਰਿਹਾ ਹੈ ਪਰ ਉਨ੍ਹਾਂ ਦੀ ਟਿੱਪਣੀ ਦੇ ਬਾਵਜੂਦ ਸਦਨ ''ਚ ਰੌਲਾ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਸਖਤ ਲਹਜ਼ੇ ਨਾਲ ਕਹਿਣਾ ਪਿਆ, ਪਲੀਜ਼ ਸਦਨ ''ਚ ਵਿਵਸਥਾ ਬਣਾਓ।''''


Disha

News Editor

Related News