PM ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਵਿਚਾਰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ

Thursday, Jan 12, 2023 - 10:46 AM (IST)

PM ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਵਿਚਾਰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਤੇ ਆਦਰਸ਼ ਦੇਸ਼ ਵਾਸੀਆਂ ਦਾ ਹਮੇਸ਼ਾ ਮਾਰਗਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ। ਉਨ੍ਹਾਂ ਦਾ ਜੀਵਨ ਹਮੇਸ਼ਾ ਦੇਸ਼ ਭਗਤੀ, ਅਧਿਆਤਮਿਕਤਾ ਅਤੇ ਸਖ਼ਤ ਮਿਹਨਤ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦੇ ਮਹਾਨ ਵਿਚਾਰ ਅਤੇ ਆਦਰਸ਼ ਦੇਸ਼ ਵਾਸੀਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ। ਸਵਾਮੀ ਵਿਵੇਕਾਨੰਦ ਦੀ ਜਯੰਤੀ 'ਰਾਸ਼ਟਰੀ ਯੁਵਾ ਦਿਵਸ' ਵਜੋਂ ਮਨਾਈ ਜਾਂਦੀ ਹੈ।

PunjabKesari

ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਕਰੀਬ 4 ਵਜੇ ਕਰਨਾਟਕ ਦੇ ਹੁਬਲੀ ਵਿਚ 26ਵੇਂ ਰਾਸ਼ਟਰੀ ਯੁਵਾ ਉਤਸਵ ਦਾ ਉਦਘਾਟਨ ਕਰਨਗੇ। ਇਸ ਸਾਲ ਮਹਾਉਤਸਵ ਦੀ ਥੀਮ 'ਵਿਕਸਿਤ ਨੌਜਵਾਨ-ਵਿਕਸਸਿ ਭਾਰਤ' ਹੈ। ਇਹ ਸਮਾਗਮ ਰਾਸ਼ਟਰੀ ਯੁਵਾ ਦਿਵਸ 'ਤੇ ਆਯੋਜਿਤ ਕੀਤਾ ਗਿਆ ਹੈ, ਜੋ ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਉਨ੍ਹਾਂ ਦੇ ਵਿਚਾਰਾਂ, ਸਿੱਖਿਆਵਾਂ ਅਤੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਈ ਜਾਂਦੀ ਹੈ। ਮਹਾਉਤਸਵ ਦਾ ਮੁੱਖ ਉਦੇਸ਼ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕਰਨਾ ਹੈ। ਇਸ ਤਹਿਤ ਦੇਸ਼ ਦੇ ਵਿਭਿੰਨ ਸੱਭਿਆਚਾਰ ਨੂੰ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਅਨੁਸਾਰ ਇਕ ਮੰਚ 'ਤੇ ਲਿਆਂਦਾ ਗਿਆ ਹੈ।


author

Tanu

Content Editor

Related News