PM ਮੋਦੀ ਸਿਰਫ ਤਾਰੀਫ਼ ਸੁਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ''ਟੈਰਿਫ'' ਦੀ ਚਿੰਤਾ ਨਹੀਂ: ਰਮੇਸ਼

Friday, Mar 07, 2025 - 03:07 PM (IST)

PM ਮੋਦੀ ਸਿਰਫ ਤਾਰੀਫ਼ ਸੁਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ''ਟੈਰਿਫ'' ਦੀ ਚਿੰਤਾ ਨਹੀਂ: ਰਮੇਸ਼

ਨਵੀਂ ਦਿੱਲੀ- ਕਾਂਗਰਸ ਜਨਰਲ ਜੈਰਾਮ ਰਮੇਸ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2 ਅਪ੍ਰੈਲ ਤੋਂ ਭਾਰਤ 'ਤੇ ਜਵਾਬੀ ਟੈਰਿਫ ਲਾਉਣ ਦੇ ਐਲਾਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਾਰੀਫ਼ ਸੁਣਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਟੈਰਿਫ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਧਮਕੀ 'ਤੇ ਹੁਣ ਪ੍ਰਧਾਨ ਮੰਤਰੀ ਮੋਦੀ 56 ਇੰਚ ਦਾ ਸੀਨਾ ਕਿਉਂ ਨਹੀਂ ਵਿਖਾ ਰਹੇ ਹਨ? ਰਮੇਸ਼ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਜਿਹੇ ਮਹੱਤਵਪੂਰਨ ਵਿਸ਼ਿਆਂ 'ਤੇ ਜਵਾਬ ਨਹੀਂ ਦਿੰਦੇ ਅਤੇ ਜਦੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬੋਲਦੇ ਹਨ ਤਾਂ ਅਮਰੀਕਾ ਦੇ ਬੁਲਾਰੇ ਅਤੇ ਰਾਜਦੂਤ ਵਾਂਗ ਗੱਲ ਕਰਦੇ ਹਨ। 

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਦੁਹਰਾਇਆ ਕਿ ਅਮਰੀਕੀ ਸਾਮਾਨ 'ਤੇ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਤੇ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਣਗੇ। ਟਰੰਪ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ ਲਾਗੂ ਕੀਤੇ ਜਾਣਗੇ, ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਕੋਈ ਵੀ ਦੇਸ਼... ਭਾਰਤ ਇਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ।


author

Tanu

Content Editor

Related News