ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ- PM ਮੋਦੀ

Saturday, Feb 16, 2019 - 01:04 PM (IST)

ਜਵਾਨਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ- PM ਮੋਦੀ

ਨਾਗਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਦਿਨ ਦੌਰੇ ਦੌਰਾਨ ਮਹਾਰਾਸ਼ਟਰ 'ਚ ਯਵਤਮਲ ਦੇ ਧੂਲੇ ਜ਼ਿਲੇ 'ਚ ਪੁਹੰਚੇ ਹਨ। ਪੀ. ਐੱਮ. ਨੇ ਇੱਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਪੁਲਵਾਮਾ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਵਾਮਾ ਦੇ ਸ਼ਹੀਦਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ। ਪੀ. ਐੱਮ. ਮੋਦੀ ਨੇ ਕਿਹਾ, ''ਅੱਤਵਾਦੀ ਸੰਗਠਨਾਂ ਦੇ ਸਰਪ੍ਰਸਤਾਂ ਨੇ ਜੋ ਗਲਤੀ ਕੀਤੀ ਹੈ , ਉਹ ਕਿੰਨਾ ਵੀ ਲੁਕਣ ਦੀ ਕੋਸ਼ਿਸ਼ ਕਰਨ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।''

 

ਅੱਜ ਪੀ. ਐੱਮ. ਮੋਦੀ ਨੇ ਸੜਕ ਨਾਲ ਜੁੜੇ ਲਗਭਗ 500 ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਪੁਣੇ-ਅਜਨੀ-ਪੁਣੇ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿੱਤੀ। ਇਹ ਟ੍ਰੇਨ ਤੋਂ ਇਨ੍ਹਾਂ ਸਾਰੇ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ।

ਰੈਲੀ ਨੂੰ ਸੰਬੋਧਨ ਕਰਦਿਆ ਪੀ ਐੱਮ ਮੋਦੀ ਨੇ ਕਿਹਾ-
-ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ। 

-ਸਾਨੂੰ ਆਪਣੇ ਸੁਰੱਖਿਆ ਬਲਾਂ 'ਤੇ ਮਾਣ ਹੈ।

-ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਪੁਲਵਾਮਾ ਹਮਲੇ 'ਚ ਇਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਦੁੱਖ ਨੂੰ ਮੈਂ ਜਾਣਦਾ ਹਾਂ ਅਤੇ ਸਾਡੀ ਸਾਰਿਆਂ ਦੀ ਹਮਦਰਦੀ ਇਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹੈ। 

-ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਆਪਣੇ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਭਰੋਸਾ ਰੱਖੋ। ਪੁਲਵਾਮਾ ਹਮਲੇ ਦੇ ਗੁਨਾਹਗਾਰਾਂ ਨੂੰ ਸਜ਼ਾ ਕਿੱਥੇ ਅਤੇ ਕਿਵੇ ਦੇਣਗੇ ਇਹ ਸਭ ਸਾਡੇ ਜਵਾਨ ਤੈਅ ਕਰਨਗੇ।  

-ਪੀ. ਐੱਮ. ਮੋਦੀ ਨੇ ਦੱਸਿਆ ਹੈ ਕਿ ਹਾਲ ਹੀ 'ਚ ਜੋ ਬਜਟ ਪਾਸ ਹੋਇਆ ਹੈ , ਉਸ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਇਸ ਬਜਟ 'ਚ ਕਿਸਾਨ ਸਮਾਜ ਦੇ ਨਾਲ-ਨਾਲ ਹੋਰ ਸਰਕਲਾਂ ਦੇ ਕਰਮਚਾਰੀਆਂ ਲਈ ਵੱਡੇ ਐਲਾਨ ਕੀਤੇ ਗਏ ਹਨ। 
-ਪੀ. ਐੱਮ. ਮੋਦੀ ਨੇ ਅੱਜ ਸਾਢੇ 14 ਹਜ਼ਾਰ ਤੋਂ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਨਵੇਂ ਘਰਾਂ ਦੀਆਂ ਚਾਬੀਆਂ ਸੌਂਪੀਆਂ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 2022 ਤਕ ਹਰ ਬੇਘਰ ਨੂੰ ਪੱਕਾ ਘਰ ਦੇਣ ਦਾ ਉਦੇਸ਼ ਵੀ ਰੱਖਿਆ।
 


author

Iqbalkaur

Content Editor

Related News