ਪਹਿਲੀਆਂ ਸਰਕਾਰਾਂ 'ਚ ਕਿਸਾਨਾਂ ਦਾ ਭਲਾ ਕਰਨ ਦਾ ਨਹੀਂ ਸੀ ਇਰਾਦਾ: PM ਮੋਦੀ
Sunday, Feb 24, 2019 - 03:00 PM (IST)

ਗੋਰਖਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੋਰਖਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਕਿਸਾਨਾਂ ਦੇ ਖਾਤਿਆਂ 'ਚ 2,000 ਰੁਪਏ ਕੈਸ਼ ਟਰਾਂਸਫਰ ਕੀਤੇ ਜਾਣਗੇ। ਪੀ. ਐੱਮ. ਮੋਦੀ ਨੇ ਕਿਹਾ ਕਿਸਾਨਾਂ ਨੂੰ ਦਿੱਤੀ ਰਾਹਤ ਰਾਸ਼ੀ ਮੈਂ ਵਾਪਸ ਨਹੀਂ ਲੈ ਸਕਦਾ ਅਫਵਾਹ ਫੈਲਾਉਣ ਵਾਲਿਆਂ ਦਾ ਮੂੰਹ-ਤੋੜ ਜਵਾਬ ਦੇਣਾ ਹੋਵੇਗਾ। ਮੋਦੀ ਨੇ ਗੋਰਖਪੁਰ 'ਚ 10,000 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਪੀ. ਐੱਮ. ਮੋਦੀ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।
PM:Warn those state govts who are looking to play politics with #PMKisan Yojna, if you indulge in this then curse of farmers will destroy your politics.I appeal to farmers, don't be misled by anyone. 'Mahamilavti' logon ke moonh utre huye the Parliament mein jab scheme batayi gyi pic.twitter.com/zIyHCjj3Qb
— ANI UP (@ANINewsUP) February 24, 2019
ਪਹਿਲੀਆਂ ਸਰਕਾਰਾਂ ਦੀਆਂ ਯੋਜਨਾਵਾਂ ਕਾਗਜ਼ਾਂ 'ਤੇ ਬਣੀਆ-
ਕਿਸਾਨਾਂ ਦੇ ਲਈ ਪਹਿਲਾਂ ਦੀਆਂ ਸਰਕਾਰਾਂ ਨੇ ਗੱਲਾਂ ਤਾਂ ਬਹੁਤ ਕੀਤੀਆ ਪਰ ਕਾਗਜ਼ਾਂ 'ਤੇ ਯੋਜਨਾਵਾਂ ਵੀ ਬਣਾਈਆਂ ਪਰ ਉਨ੍ਹਾਂ ਦੀ ਯੋਜਨਾ ਕਿਸਾਨਾਂ ਨੂੰ ਤਾਕਤਵਾਰ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਛੋਟੀਆਂ ਚੀਜ਼ਾਂ ਨੂੰ ਤਰਸਾਉਣਾ ਸੀ।
ਕਰਜ਼ਮਾਫੀ ਦਾ ਆਸਾਨ ਰਸਤਾ-
ਸਿੰਚਾਈ ਯੋਜਨਾਵਾਂ ਨੂੰ ਪੂਰਾ ਨਾ ਕਰਕੇ ਕਰਜ਼ਮਾਫੀ ਕਰਨ ਆਸਾਨ ਰਸਤਾ ਸੀ ਪਰ ਕਰਜ਼ਮਾਫੀ ਤੋਂ ਸਿਰਫ ਉਪਰਲੇ ਪੱਧਰ ਦੇ ਕੁਝ ਕਿਸਾਨਾਂ ਦਾ ਹੀ ਫਾਇਦਾ ਹੋ ਸਕਦਾ, ਜਿਨ੍ਹਾਂ ਕਿਸਾਨਾਂ ਨੇ ਬੈਂਕ ਦਾ ਲੋਨ ਲਿਆ, ਉਨ੍ਹਾਂ ਲਈ ਕਰਜ਼ਮਾਫੀ ਵਧੀਆ ਸਹੂਲਤ ਸੀ ਪਰ ਜਿਨ੍ਹਾਂ ਨੇ ਬੈਂਕ ਦੀ ਬਜਾਏ ਦੂਜਿਆਂ ਤੋਂ ਕਰਜ਼ਾ ਲਿਆ।
ਅਫਵਾਹਾਂ ਫੈਲਾਉਣ ਵਾਲਿਆਂ ਲਈ ਮੂੰਹਤੋੜ ਜਵਾਬ-
ਕੁਝ ਲੋਕਾਂ ਨੇ ਅਫਵਾਹ ਫੈਲਾਈ ਸੀ ਕਿ ਹੁਣ ਪੀ. ਐੱਮ. ਮੋਦੀ ਪੈਸਾ ਦੇ ਰਹੇ ਹਨ ਅਤੇ ਫਿਰ ਵਾਪਸ ਲੈ ਲੈਣਗੇ। ਮੋਦੀ ਜੀ ਨੇ ਕਿਹਾ ਕਿ ਮੈਂ ਪੈਸਾ ਵਾਪਸ ਨਹੀਂ ਲਵਾਂਗਾ।
ਕੇਂਦਰ ਸਰਕਾਰ ਕਿਸਾਨਾਂ ਨੂੰ ਦੇਵੇਗੀ ਪੈਸਾ-
ਪੀ. ਐੱਮ. ਕਿਸਾਨ ਸਨਮਾਨ ਨਿਧੀ ਦੇ ਰੂਪ 'ਚ ਜੋ ਪੈਸਾ ਕਿਸਾਨਾਂ ਨੂੰ ਦਿੱਤਾ ਜਾਵੇਗਾ, ਉਨ੍ਹਾਂ ਦੀ ਪਾਈ-ਪਾਈ ਕੇਂਦਰ 'ਚ ਬੈਠੀ ਮੋਦੀ ਸਰਕਾਰ ਦੇਵੇਗੀ। ਸੂਬਾ ਸਰਕਾਰਾਂ ਨੂੰ ਈਮਾਨਦਾਰੀ ਨਾਲ ਕਿਸਾਨਾਂ ਦੀ ਲਿਸਟ ਬਣਾ ਕੇ ਦੇਣੀ ਹੈ।
12 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ-
ਦੇਸ਼ ਦੇ ਉਹ 12 ਕਰੋੜ ਛੋਟੇ ਕਿਸਾਨ, ਜਿਨ੍ਹਾਂ ਕੋਲ 5 ਏਕੜ ਜਾਂ ਉਸ ਤੋਂ ਘੱਟ ਜ਼ਮੀਨ ਹੈ, ਉਨ੍ਹਾਂ ਨੂੰ ਲਾਭ ਮਿਲੇਗਾ। ਹੁਣ ਤੱਕ ਦੇਸ਼ ਦੇ 1 ਕਰੋੜ 1 ਲੱਖ ਕਿਸਾਨਾਂ ਨੇ ਬੈਂਕ ਖਾਤਿਆਂ 'ਚ ਇਸ ਯੋਜਨਾ ਦੀ ਪਹਿਲੀ ਕਿਸ਼ਤ ਟਰਾਂਸਫਰ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਇਨ੍ਹਾਂ ਕਿਸਾਨਾਂ ਨੂੰ 2 ਹਜ਼ਾਰ 21 ਕਰੋੜ ਰੁਪਏ ਹੁਣ ਟਰਾਂਸਫਰ ਕੀਤੇ ਗਏ ਹਨ।
ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਯੋਜਨਾ-
ਆਜ਼ਾਦੀ ਤੋਂ ਬਾਅਦ ਕਿਸਾਨਾਂ ਨਾਲ ਜੁੜੀ ਇਹ ਸਭ ਤੋਂ ਵੱਡੀ ਯੋਜਨਾ ਅੱਜ ਉੱਤਰ ਪ੍ਰਦੇਸ਼ ਦੀ ਪਵਿੱਤਰ ਧਰਤੀ ਤੋਂ ਮੇਰੇ ਦੇਸ਼ ਦੇ ਕਰੋੜਾਂ ਕਿਸਾਨਾਂ ਭਰਾਵਾਂ ਦੇ ਅਸ਼ੀਰਵਾਦ ਨਾਲ ਸ਼ੁਰੂਆਤ ਹੋ ਰਹੀ ਹੈ।
ਕਿਸਾਨਾਂ ਨਾਲ ਕੀਤੀ ਗੱਲਬਾਤ-
ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਅੱਜ ਪੀ. ਐੱਮ. ਮੋਦੀ ਨੇ ਦੇਸ਼ ਭਰ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਸਾਨਾਂ ਦੇ ਖਾਤਿਆਂ 'ਚ 2,000 ਰੁਪਏ ਦੀ ਪਹਿਲੀ ਕਿਸ਼ਤ ਇਲੈਕਟ੍ਰੋਨਿਕ ਰੂਪ ਨਾਲ ਟਰਾਂਸਫਰ ਕੀਤੀ।