PM ਨਰਿੰਦਰ ਮੋਦੀ ਨੇ UAE ਦੇ ਰਾਸ਼ਟਰਪਤੀ ਨਾਲ ਕੀਤੀ ਮੀਟਿੰਗ

Tuesday, Feb 13, 2024 - 07:03 PM (IST)

PM ਨਰਿੰਦਰ ਮੋਦੀ ਨੇ UAE ਦੇ ਰਾਸ਼ਟਰਪਤੀ ਨਾਲ ਕੀਤੀ ਮੀਟਿੰਗ

ਇੰਟਰਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਏ.ਈ ਪਹੁੰਚ ਗਏ ਹਨ। ਇੱਥੇ ਉਨ੍ਹਾਂ ਦਾ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ। ਯੂ.ਏ.ਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਮੋਦੀ ਨੂੰ ਗਲੇ ਲਗਾਇਆ। ਇਸ ਮਗਰੋਂ ਦੋਵੇਂ ਨੇਤਾਵਾਂ ਨੇ ਦੋ-ਪੱਖੀ ਬੈਠਕ ਕੀਤੀ। ਪੀ.ਐੱਮ.ਮੋਦੀ ਨੇ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਮੀਟਿੰਗ ਕੀਤੀ। ਪੀ.ਐੱਮ.ਮੋਦੀ ਨੇ ਯੂ.ਏ.ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਮੀਟਿੰਗ ਕੀਤੀ। ਯੂ.ਏ.ਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਭਰਾ, ਇਹ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਦੁਵੱਲੀ ਨਿਵੇਸ਼ ਸੰਧੀ (ਦਸਤਖ਼ਤ) ਕਰ ਰਹੇ ਹਾਂ… ਮੇਰਾ ਮੰਨਣਾ ਹੈ ਕਿ ਇਹ ਜੀ-20 ਲਈ ਵੱਡੀ ਖ਼ਬਰ ਹੋਵੇਗੀ। ਭਾਰਤ ਅਤੇ ਯੂਏਈ ਇਸ ਮਹੱਤਵਪੂਰਨ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ...।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ.ਏ.ਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਮੰਗਲਵਾਰ ਨੂੰ ਇੱਥੇ ਇੱਕ ਦੁਵੱਲੀ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਈ ਸਮਝੌਤਿਆਂ (ਐਮਓਯੂ) ਦਾ ਆਦਾਨ-ਪ੍ਰਦਾਨ ਕੀਤਾ ਗਿਆ। ਪੀ.ਐਮ ਮੋਦੀ ਨੇ ਯੂ.ਏ.ਈ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਵਿੱਚ ਕਿਹਾ "ਸਭ ਤੋਂ ਪਹਿਲਾਂ ਮੈਂ ਤੁਹਾਡੇ ਨਿੱਘੇ ਸੁਆਗਤ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਪਿਛਲੇ ਸੱਤ ਮਹੀਨਿਆਂ ਵਿੱਚ ਪੰਜ ਵਾਰ ਮਿਲੇ ਹਾਂ, ਜੋ ਕਿ ਬਹੁਤ ਦੁਰਲੱਭ ਹੈ।  ਮੈਂ ਜਦੋਂ ਵੀ ਇੱਥੇ ਆਇਆ ਹਾਂ, ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਮੈਂ ਆਪਣੇ ਘਰ ਅਤੇ ਪਰਿਵਾਰ ਵਿੱਚ ਆਇਆ ਹਾਂ। ਮੈਨੂੰ ਸੱਤ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਹੈ। ਜਿਸ ਤਰ੍ਹਾਂ ਅਸੀਂ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ, ਹਰ ਖੇਤਰ ਵਿੱਚ ਭਾਰਤ ਅਤੇ ਯੂ.ਏ.ਈ ਦਰਮਿਆਨ ਸਾਂਝੀ ਹਿੱਸੇਦਾਰੀ ਹੈ”। ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਮੀਟਿੰਗ ਵਿੱਚ ਮੌਜੂਦ ਭਾਰਤੀ ਵਫ਼ਦ ਵਿੱਚ ਸ਼ਾਮਲ ਸਨ। 

PunjabKesari

ਮੋਦੀ ਮੁਤਾਬਕ ਅੱਜ ਭਾਰਤ ਅਤੇ UAE ਦਰਮਿਆਨ ਹਰ ਖੇਤਰ ਵਿੱਚ ਆਪਸੀ ਭਾਈਵਾਲੀ ਹੈ। ਮੋਦੀ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਮੰਦਰ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ, ''ਯੂ.ਏ.ਈ ਵਿੱਚ ਬੀ.ਏ.ਪੀ.ਐਸ ਮੰਦਰ ਭਾਰਤ ਲਈ ਤੁਹਾਡੇ ਪਿਆਰ ਦੀ ਇੱਕ ਮਿਸਾਲ ਹੈ।'' ਮੋਦੀ ਨੇ ਕਿਹਾ ਕਿ ਯੂ.ਏ.ਈ ਲੀਡਰਸ਼ਿਪ ਦੇ ਸਹਿਯੋਗ ਤੋਂ ਬਿਨਾਂ ਆਬੂ ਧਾਬੀ ਵਿੱਚ ਬੀ.ਏ.ਪੀ.ਐਸ ਮੰਦਰ ਦਾ ਨਿਰਮਾਣ ਸੰਭਵ ਨਹੀਂ ਸੀ।

ਇਸ ਤੋਂ ਬਾਅਦ ਉਹ 'ਅਹਲਾਨ ਮੋਦੀ' (ਹੈਲੋ ਮੋਦੀ) ਪ੍ਰੋਗਰਾਮ 'ਚ ਯੂ.ਏ.ਈ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਕਰੀਬ 65 ਹਜ਼ਾਰ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਰਾਜਧਾਨੀ ਆਬੂ ਧਾਬੀ ਵਿੱਚ ਦੇਸ਼ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਇੱਕ ਰੋਜ਼ਾ ਦੌਰੇ 'ਤੇ ਕਤਰ ਲਈ ਰਵਾਨਾ ਹੋਣਗੇ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀ.ਐਮ ਮੋਦੀ ਦੀ ਇਹ 7ਵੀਂ ਯੂ.ਏ.ਈ ਯਾਤਰਾ ਹੈ। ਉਹ ਅਗਸਤ 2015 ਵਿੱਚ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਯੂ.ਏ.ਈ ਗਏ ਸਨ। 2018 ਅਤੇ 2019 ਵਿੱਚ ਵੀ ਯੂ.ਏ.ਈ. ਦਾ ਦੌਰਾ ਕੀਤਾ ਸੀ। 2019 ਵਿੱਚ UAE ਸਰਕਾਰ ਨੇ ਮੋਦੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਜ਼ਾਇਦ' ਨਾਲ ਸਨਮਾਨਿਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-UAE: ਆਬੂ ਧਾਬੀ 'ਚ ਬਣੇ ਨਵੇਂ BAPS ਹਿੰਦੂ ਮੰਦਰ 'ਚ ਹੋਇਆ 'ਵੈਦਿਕ ਯੱਗ' (ਤਸਵੀਰਾਂ)

ਮੋਦੀ ਨੇ ਜੂਨ 2022 ਅਤੇ ਜੁਲਾਈ 2023 ਵਿੱਚ ਦੁਬਈ ਦਾ ਦੌਰਾ ਕੀਤਾ। ਯੂ.ਏ.ਈ ਵਿੱਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ 30% ਹੈ ਅਤੇ ਇੱਥੇ ਭਾਰਤੀਆਂ ਦੀ ਗਿਣਤੀ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਯੂ.ਏ.ਈ ਭਾਰਤ ਨੂੰ ਰੂਸ, ਸਾਊਦੀ ਅਰਬ ਅਤੇ ਇਰਾਕ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News