PM ਮੋਦੀ ਨੇ ਤੇਲੰਗਾਨਾ ਦਾ CM ਬਣਨ 'ਤੇ ਰੇਵੰਤ ਰੈੱਡੀ ਨੂੰ ਦਿੱਤੀ ਵਧਾਈ
Thursday, Dec 07, 2023 - 03:29 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਏ. ਰੇਵੰਤ ਰੈੱਡੀ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਅਤੇ ਸੂਬੇ ਦੀ ਤਰੱਕੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਮਰਥਨ ਦਾ ਭਰੋਸਾ ਦਿੱਤਾ। ਕਾਂਗਰਸ ਦੇ ਰੈੱਡੀ ਨੇ ਵੀਰਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਤਮੀਲੀਸਾਈ ਸੌਂਦਰਰਾਜਨ ਨੇ ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ 'ਚ ਰੇਵੰਤ ਰੈੱਡਮੀ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰਚ ਚੁਕਾਈ।
ਇਹ ਵੀ ਪੜ੍ਹੋ- ਤੇਲੰਗਾਨਾ ਦੇ ਨਵੇਂ CM ਬਣੇ ਰੇਵੰਤ ਰੈੱਡੀ, ਭੱਟੀ ਵਿਕਰਮਾਰਕ ਨੇ ਸੰਭਾਲੀ ਡਿਪਟੀ CM ਦੀ ਕੁਰਸੀ
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣ 'ਤੇ ਰੇਵੰਤ ਰੈੱਡੀ ਗਾਰੂ ਨੂੰ ਵਧਾਈ। ਮੈਂ ਸੂਬੇ ਦੀ ਤਰੱਕੀ ਅਤੇ ਇਸਦੇ ਨਾਗਰਿਕਾਂ ਦੇ ਕਲਿਆਣ ਲਈ ਹਰ ਸੰਭਵ ਸਮਰਥਨ ਦਾ ਭਰੋਸਾ ਦਿੰਦਾ ਹਾਂ। ਮੱਲੂ ਬੀ. ਵਿਕਰਮਾਰਕ ਨੇ ਤੇਲੰਗਾਨਾ ਦੇ ਉਪ-ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਮੰਤਰੀ ਅਹੁਦੇ ਹੀ ਸਹੁੰ ਚੁੱਕਣ ਵਾਲੇ ਵਿਧਾਇਕਾਂ 'ਚੇ ਐੱਨ. ਉੱਤਮ ਕੁਮਾਰ ਰੈੱਡਮੀ, ਸੀ. ਦਾਮੋਦਰ ਰਾਜਨਰਸਿਮਾਹ, ਕੋਮਾਟਿਰੈੱਡੀ ਵੈਂਕਟ ਰੈੱਡੀ ਸ਼ਾਮਲ ਹਨ।
ਅਖਿਲ ਭਾਰਤੀ ਕਾਂਗਰਸ ਕੇਮਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਸੀਨੀਅਰ ਕਾਂਗਰਸ ਨੇਤਾ ਸੋਨੀ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ 'ਚ ਆਯੋਜਿਤ ਸਹੁੰਚ ਚੁੱਕ ਸਮਾਗਮ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ