PM ਮੋਦੀ ਅੱਜ ਕਰਨਗੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ, 12 ਸੂਬਿਆਂ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ

Monday, Dec 13, 2021 - 10:51 AM (IST)

PM ਮੋਦੀ ਅੱਜ ਕਰਨਗੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ, 12 ਸੂਬਿਆਂ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਨਵੇਂ ਰੂਪ ਵਿਚ ਵਿਸ਼ਵ ਵਿਰਾਸਤ ਕਾਸ਼ੀ ਵਿਸ਼ਵਨਾਥ ਧਾਮ ਕੰਪਲੈਕਸ ਦਾ ਅੱਜ ਉਦਘਾਟਨ ਕਰਨਗੇ। ਅਧਿਕਾਰਤ ਪ੍ਰੋਗਰਾਮ ਮੁਤਾਬਕ ਕਰੀਬ 339 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਮੋਦੀ ਦੁਪਹਿਰ ਲੱਗਭਗ 1.30 ਵਜੇ ਕਰਨਗੇ। ਇਸ ਮੌਕੇ ਦੇਸ਼ ਵਿਚ ਭਾਜਪਾ ਸ਼ਾਸਿਤ 12 ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵਲੋਂ ਦੁਪਹਿਰ 12 ਵਜੇ ਕੰਪਲੈਕਸ ਵਿਚ ਸਥਿਤ ਭੈਰਵ ਮੰਦਰ ’ਚ ਪੂਜਾ ਨਾਲ ਹੋਵੇਗੀ।

ਇਹ ਵੀ ਪੜ੍ਹੋ : PM ਮੋਦੀ ਕੱਲ ਕਰਨਗੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ, ਜਾਣੋ ਕੋਰੀਡੋਰ ਨਾਲ ਜੁੜੀਆਂ 10 ਵੱਡੀਆਂ ਗੱਲਾਂ

PunjabKesari

ਇਹ ਪ੍ਰੋਗਰਾਮ ਇੰਨਾ ਸ਼ਾਨਦਾਰ ਹੋਵੇਗਾ ਕਿ ਪੂਰੀ ਦੁਨੀਆ ਇਸ ਨੂੰ ਵੇਖਦੀ ਰਹਿ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਪਹਿਲਾਂ ਵਾਰਾਣਸੀ ਦੇ ਘਾਟਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। 55 ਹਾਈ ਡੈਫੀਨੇਸ਼ਨ (ਐੱਚ. ਡੀ.) ਕੈਮਰਿਆਂ, ਇਕ ਵੱਡੇ ਡਰੋਨ ਦੀ ਮਦਦ ਨਾਲ ਇਸ ਪ੍ਰਗੋਰਾਮ ਦੀ ਕਵਰੇਜ਼ ਨੂੰ ਯਾਦਗਾਰ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦਾ ਨਾਂ ‘ਦਿਵਯ ਕਾਸ਼ੀ ਭਵਯ ਕਾਸ਼ੀ’ ਰੱਖਿਆ ਹੈ। ਇਸ ਉਦਘਾਟਨ ਸਮਾਰੋਹ ਦੌਰਾਨ 3,000 ਤੋਂ ਵੱਧ ਸੰਤ, ਵੱਖ-ਵੱਖ ਧਾਰਮਿਕ ਸੰਗਠਨਾਂ ਨਾਲ ਜੁੜੇ ਵਿਅਕਤੀ, ਕਲਾਕਾਰ ਅਤੇ ਹੋਰ ਪ੍ਰਸਿੱਧ ਲੋਕ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਉਦਘਾਟਨ ਦਾ ਗਵਾਹ ਬਣਗੇ। 

ਇਹ ਵੀ ਪੜ੍ਹੋ : ਮੌਤ ਤੋਂ ਇਕ ਦਿਨ ਪਹਿਲਾਂ ਜਨਰਲ ਰਾਵਤ ਨੇ ਵੀਰ ਜਵਾਨਾਂ ਨੂੰ ਦਿੱਤਾ ਸੀ ਇਹ ਆਖ਼ਰੀ ਸੰਦੇਸ਼, ਵੀਡੀਓ ਵਾਇਰਲ

PunjabKesari

ਲੱਗਭਗ 5,000 ਹੈਕਟੇਅਰ ਦੇ ਇਸ ਵਿਸ਼ਾਲ ਕਾਰੀਡੋਰ ਦੇ ਅਧੀਨ ਮੰਦਰ ਚੌਕ, ਵਾਰਾਣਸੀ ਸਿਟੀ ਗੈਲਰੀ, ਅਜਾਇਬਘਰ, ਹਾਲ, ਭਗਤ ਸਹੂਲਤ ਕੇਂਦਰ, ਜਨਤਕ ਸਹੂਲਤ ਵਰਗੇ ਕਈ ਨਿਰਮਾਣ ਕੀਤੇ ਗਏ ਹਨ। ਇਹ ਉਹ ਸਥਾਨ ਹੈ, ਜਿੱਥੋਂ ਗੰਗਾ ਨਦੀ ਵਿਚ ਪਾਣੀ ਦੇ ਜਹਾਜ਼ ਤੋਂ ਕਾਸ਼ੀ ਵਿਸ਼ਵਨਾਥ ਧਾਮ ਦੇ ਦੀਦਾਰ ਕਰਨ ਦੀ ਸਹੂਲਤ ਸੈਲਾਨੀਆਂ ਨੂੰ ਮਿਲੇਗੀ। ਪੂਰਾ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਸ਼ਾਮ ਦੇ ਸਮੇਂ ਪ੍ਰਧਾਨ ਮੰਤਰੀ ਮੋਦੀ 6 ਵਜੇ ਰਵੀਦਾਸ ਪਾਰਕ ਸਥਿਤ ਜੇਟੀ ਤੋਂ ਗੰਗਾ ਨਦੀ ’ਚ ਰੋ-ਰੋ ਜਹਾਜ਼ ਤੋਂ ਗੰਗਾ ਆਰਤੀ ’ਚ ਸ਼ਾਮਲ ਹੋਣ ਲਈ ਪਹੁੰਚਣਗੇ। 

ਇਹ ਵੀ ਪੜ੍ਹੋ : ਗੋਆ ’ਚ ਮਮਤਾ ‘ਦੀਦੀ’ ਦਾ ਸਿਆਸੀ ਵਾਅਦਾ- ਸੱਤਾ ’ਚ ਆਉਣ ’ਤੇ ਔਰਤਾਂ ਨੂੰ ਦੇਵਾਂਗੇ 5,000 ਰੁਪਏ ਪ੍ਰਤੀ ਮਹੀਨਾ


author

Tanu

Content Editor

Related News