ਇਸ ਹਫਤੇ ਸ਼੍ਰੀਲੰਕਾ, ਮਾਲਦੀਵ ਜਾਣਗੇ ਪ੍ਰਧਾਨ ਮੰਤਰੀ

Monday, Jun 03, 2019 - 09:57 PM (IST)

ਇਸ ਹਫਤੇ ਸ਼੍ਰੀਲੰਕਾ, ਮਾਲਦੀਵ ਜਾਣਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਤੇ 9 ਜੂਨ ਨੂੰ ਮਾਲਦੀਵ ਅਤੇ ਸ਼੍ਰੀਲੰਕਾ ਦੀ ਯਾਤਰਾ 'ਤੇ ਜਾਣਗੇ। ਵਿਦੇਸ਼ ਮੰਤਰਾਲਾ ਨੇ ਇਹ ਦੱਸਿਆ ਕਿ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਹੇਲ ਦੇ ਸੱਦੇ 'ਤੇ 8 ਤੇ 9 ਜੂਨ ਨੂੰ ਮਾਲੇ ਵਿਚ ਰਹਿਣਗੇ। ਇਸ ਯਾਤਰਾ ਵਿਚ ਭਾਰਤ ਅਤੇ ਮਾਲਦੀਵ ਦਰਮਿਆਨ ਉਚ ਪੱਧਰੀ ਅਦਾਨ-ਪ੍ਰਦਾਨ ਦੀ ਨਵੀਂ ਨੀਤੀ ਆਉਣ ਦੀ ਸੰਭਾਵਨਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਦੇ ਸੱਦੇ 'ਤੇ ਮੋਦੀ 9 ਜੂਨ ਨੂੰ ਕੋਲੰਬੋ ਜਾਣਗੇ। 


Related News