ਹਿਮਾਚਲ ਆ ਕੇ ਘਰ ਵਰਗਾ ਮਹਿਸੂਸ ਹੁੰਦਾ ਹੈ: PM ਮੋਦੀ

Thursday, Dec 27, 2018 - 02:23 PM (IST)

ਹਿਮਾਚਲ ਆ ਕੇ ਘਰ ਵਰਗਾ ਮਹਿਸੂਸ ਹੁੰਦਾ ਹੈ: PM ਮੋਦੀ

ਧਰਮਸ਼ਾਲਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ 'ਚ ਬੀ. ਜੇ. ਪੀ. ਸਰਕਾਰ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਅੱਜ ਧਰਮਸ਼ਾਲਾ 'ਚ ਆਯੋਜਿਤ ਹੋਣ ਵਾਲੇ ਇਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਪੀ. ਐੱਮ. ਨੇ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਹੈ ਕਿ ਉਹ ਸੂਬਾ ਸਰਕਾਰ ਦੀਆਂ ਉਪਲਬਧੀਆਂ ਦਾ ਇਕ ਦਸਤਾਵੇਜ ਵੀ ਜਾਰੀ ਕਰਨਗੇ। 

ਧਰਮਸ਼ਾਲਾ ਪਹੁੰਚੇ ਪੀ. ਐੱਮ. ਮੋਦੀ-
ਹਿਮਾਚਲ ਪ੍ਰਦੇਸ਼ ਨੂੰ ਸੱਤਾ 'ਚ ਆਏ ਹੋਏ ਅੱਜ ਇਕ ਸਾਲ ਹੋ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਧਰਮਸ਼ਾਲਾ ਦੇ ਪੁਲਸ ਗਰਾਊਂਡ 'ਚ ਆਯੋਜਿਤ ਕੀਤੀ ਰੈਲੀ 'ਚ ਪਹੁੰਚ ਗਏ ਹਨ। ਇਸ ਦੇ ਨਾਲ ਕੇਂਦਰੀ ਮੰਤਰੀ ਜੀ. ਪੀ. ਨੱਡਾ ਸਮੇਤ ਜੈਰਾਮ ਠਾਕੁਰ ਅਤੇ ਹੋਰ ਭਾਜਪਾ ਨੇਤਾ ਵੀ ਧਰਮਸ਼ਾਲਾ ਪਹੁੰਚ ਗਏ ਹਨ। ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਜਦੋਂ ਵੀ ਹਿਮਾਚਲ ਆਉਣ ਦਾ ਮੌਕਾ ਮਿਲਦਾ ਹੈ ਤਾਂ ਇੰਝ ਲੱਗਦਾ ਹੈ ਕਿ ਆਪਣੇ ਘਰ ਆ ਗਿਆ ਹਾਂ।  ਪੀ. ਐੱਮ. ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੇ ਧਰਮਸ਼ਾਲਾ 'ਚ ਆਯੋਜਿਤ ਜਨਤਕ ਧੰਨਵਾਦ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ।

-ਹਿਮਾਚਲ ਪ੍ਰਦੇਸ਼ ਦੇਵੀ-ਦੇਵਤਿਆਂ ਦੀ ਧਰਤੀ ਹੈ।
-ਜੈਰਾਮ ਅਤੇ ਉਨ੍ਹਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
-ਨਵੇਂ ਨੇਤਾ ਹਿਮਾਚਲ ਨੂੰ ਨਵੀਆਂ ਯੋਜਨਾਵਾਂ 'ਤੇ ਲੈ ਕੇ ਆ ਰਹੇ ਹਨ।
-ਜੈਰਾਮ ਦੇ ਇਕ ਸਾਲ ਦੇ ਕਾਰਜਕਾਲ ਤੋਂ ਪ੍ਰਭਾਵਿਤ ਹਾਂ।
-ਪੀ. ਐੱਮ ਨੇ ਅਟੱਲ ਜੀ ਦਾ ਵੀ ਜ਼ਿਕਰ ਕੀਤਾ।
-ਜੈਰਾਮ ਸਰਕਾਰ ਚੰਗਾ ਕੰਮ ਕਰ ਰਹੀ ਹੈ।
-ਮਾਂ ਜਵਾਲਾ, ਚਾਮੁੰਡਾ, ਹਿਡਿੰਬਾ ਦੇਵੀ ਵਰਗੀਆਂ ਕਿੰਨੀਆਂ ਹੀ ਯਾਦਾਂ ਹਿਮਾਚਲ ਨਾਲ ਜੁੜੀਆ ਹੋਈਆ ਹਨ।
-ਪੀ. ਐੱਮ. ਮੋਦੀ ਨੇ ਧੌਲਾਧਾਰ ਦੀ ਵੀ ਸ਼ਲਾਘਾ ਕੀਤੀ।

PunjabKesari


author

Iqbalkaur

Content Editor

Related News