ਭਲਕੇ ਕਾਰੀਗਰਾਂ ਤੇ ਸ਼ਿਲਪਕਾਰਾਂ ਨੂੰ ਵੱਡਾ ਤੋਹਫ਼ਾ ਦੇਣਗੇ PM ਮੋਦੀ, ਸ਼ੁਰੂ ਹੋਵੇਗੀ ਨਵੀਂ ਯੋਜਨਾ
Saturday, Sep 16, 2023 - 08:56 PM (IST)
ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ 17 ਸਤੰਬਰ, 2023 ਨੂੰ ਸਵੇਰੇ ਲਗਭਗ 11 ਵਜੇ ਨਵੀਂ ਦਿੱਲੀ ਦੇ ਦਵਾਰਕਾ ਸਥਿਤ ਇੰਡੀਆ ਇੰਟਰਨੈਸ਼ਨਲ ਕਨਵੈਂਸ਼ਨ ਐਂਡ ਐਕਸਪੋ ਸੈਂਟਰ ’ਤੇ “ਪੀ.ਐੱਮ. ਵਿਸ਼ਵਕਰਮਾ” ਨਾਮ ਤੋਂ ਇਕ ਨਵੀਂ ਯੋਜਨਾ ਲਾਂਚ ਕਰਨਗੇ। ਪ੍ਰਧਾਨ ਮੰਤਰੀ ਦਾ ਪਰੰਪਰਾਗਤ ਸ਼ਿਲਪ ਵਿਚ ਲਗੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ’ਤੇ ਨਿਰੰਤਰ ਧਿਆਨ ਕੇਂਦ੍ਰਿਤ ਰਿਹਾ ਹੈ। ਇਹ ਫੋਕਸ ਨਾ ਕੇਵਲ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਰਥਿਕ ਰੂਪ ਨਾਲ ਸਹਾਇਤਾ ਪ੍ਰਦਾਨ ਕਰਨ ਬਲਕਿ ਸਥਾਨਕ ਉਤਪਾਦਾਂ, ਕਲਾ ਅਤੇ ਸ਼ਿਲਪ ਦੇ ਜ਼ਰੀਏ ਸਦੀਆਂ ਪੁਰਾਣੀ ਪਰੰਪਰਾ, ਸੱਭਿਆਚਾਰ ਅਤੇ ਵਿਵਿਧ ਵਿਰਾਸਤ ਨੂੰ ਜੀਵਤ ਅਤੇ ਸਮ੍ਰਿੱਧ ਬਣਾਈ ਰੱਖਣ ਦੀ ਇੱਛਾ ਤੋਂ ਵੀ ਪ੍ਰੇਰਿਤ ਹੈ।
ਇਹ ਖ਼ਬਰ ਵੀ ਪੜ੍ਹੋ - ਜੱਜ ਕਰੇਗਾ 6 ਮਹੀਨੇ ਦੀ ਮਾਸੂਮ ਬੱਚੀ ਦੀ 'ਜ਼ਿੰਦਗੀ ਦਾ ਫ਼ੈਸਲਾ', ਮਾਪਿਆਂ ਨੇ ਅਦਾਲਤ 'ਚ ਲਗਾਈ ਗੁਹਾਰ
ਪੀ.ਐੱਮ. ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ, ਬਾਇਓਮੀਟ੍ਰਿਕ ਅਧਾਰਿਤ ਪੀ.ਐੱਮ. ਵਿਸ਼ਵਕਰਮਾ ਪੋਰਟਲ ਦਾ ਉਪਯੋਗ ਕਰਕੇ ਕੌਮਨ ਸਰਵਿਸ ਸੈਂਟਰ ਦੇ ਜ਼ਰੀਏ ਵਿਸ਼ਵਕਰਮਾ ਦੀ ਫ੍ਰੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਨੇ ਪੀ.ਐੱਮ. ਵਿਸ਼ਵਕਰਮਾ ਸਰਟੀਫਿਕੇਟ ਅਤੇ ਪਛਾਣ-ਪੱਤਰ, ਮੂਲਭੂਤ ਅਤੇ ਅਡਵਾਂਸ ਟ੍ਰੇਨਿੰਗ ਨਾਲ ਜੁੜੇ ਸਕਿੱਲ ਅੱਪਗ੍ਰੇਡੇਸ਼ਨ, 15,000 ਰੁਪਏ ਦਾ ਟੂਲਕਿਟ ਪ੍ਰੋਤਸਾਹਨ, 5 ਪ੍ਰਤੀਸ਼ਤ ਦੀ ਰਿਆਇਤੀ ਵਿਆਜ ਦਰ ’ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਕੋਲੈਟਰਲ ਫ੍ਰੀ ਕ੍ਰੈਡਿਟ ਸਹਾਇਤਾ, ਡਿਜੀਟਲ ਲੈਣ-ਦੇਣ ਦੇ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਦੇ ਜ਼ਰੀਏ ਮਾਨਤਾ ਪ੍ਰਦਾਨ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਇਸ ਦੇਸ਼ ਨੇ iPhone-12 'ਤੇ ਲਗਾਈ ਪਾਬੰਦੀ, ਹੈਰਾਨ ਕਰ ਦੇਵੇਗੀ ਵਜ੍ਹਾ
ਇਹ ਯੋਜਨਾ ਦਾ ਉਦੇਸ਼ ਗੁਰੂ-ਵਿਸ਼ਾ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਵਿਸ਼ਵਕਰਮਾਂ ਦੁਆਰਾ ਪਰੰਪਰਾਗਤ ਕੌਸ਼ਲ ਦੇ ਪਰਿਵਾਰ-ਅਧਾਰਿਤ ਪ੍ਰਥਾ ਨੂੰ ਮਜ਼ਬੂਤ ਬਣਾਉਣਾ ਅਤੇ ਪੋਸ਼ਿਤ ਕਰਨਾ ਹੈ। ਪੀ.ਐੱਮ. ਵਿਸ਼ਵਕਰਮਾ ਦਾ ਮੁੱਖ ਫੋਕਸ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਿਊ ਚੇਨਸ ਦੇ ਨਾਲ ਏਕੀਕ੍ਰਿਤ ਹੋਣ।
ਇਹ ਖ਼ਬਰ ਵੀ ਪੜ੍ਹੋ - ਵੈਸਟ ਲੰਡਨ ਗੈਂਗ ਨੂੰ ਮਨੀ ਲਾਂਡਰਿੰਗ ਅਤੇ ਲੋਕਾਂ ਦੀ ਤਸਕਰੀ ਲਈ 70 ਸਾਲ ਤੋਂ ਵੱਧ ਦੀ ਕੈਦ
ਇਹ ਯੋਜਨਾ ਪੂਰੇ ਭਾਰਤ ਵਿਚ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀ.ਐੱਮ. ਵਿਸ਼ਵਕਰਮਾ ਦੇ ਤਹਿਤ 18 ਪਰੰਪਰਾਗਤ ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿਚ ਤਰਖਾਣ, ਕਿਸ਼ਤੀ ਬਣਾਉਣ ਵਾਲੇ, ਹਥਿਆਰਸਾਜ, ਲੁਹਾਰ, ਹਥੌੜਾ ਅਤੇ ਟੂਲ ਕਿੱਟ ਨਿਰਮਾਤਾ, ਤਾਲਾ ਬਣਾਉਣ ਵਾਲਾ, ਸੁਨਿਆਰ, ਕੁਮਹਾਰ, ਮੂਰਤੀਕਾਰ, ਪੱਥਰ ਤੋੜਨ ਵਾਲਾ, ਮੋਚੀ, ਰਾਜਮਿਸਤਰੀ, ਟੋਕਰੀ, ਚਟਾਈ, ਝਾੜੂ ਬਣਾਉਣ ਵਾਲੇ, ਕੌਇਰ ਬੁਣਕਰ, ਗੁੱਡੀਆਂ ਅਤੇ ਖਿਡੌਣੇ ਨਿਰਮਾਤਾ (ਪਰੰਪਰਾਗਤ), ਨਾਈ, ਮਾਲਾ ਬਣਾਉਣ ਵਾਲਾ, ਧੋਬੀ, ਦਰਜੀ ਅਤੇ ਮੱਛੀ ਫੜਣ ਦਾ ਜਾਲ ਬਣਾਉਣ ਵਾਲੇ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8