PM ਮੋਦੀ ਨੇ ਫੋਨ 'ਤੇ ਗੱਲ ਕਰ ਅਖਿਲੇਸ਼ ਯਾਦਵ ਤੋਂ ਜਾਣਿਆ ਮੁਲਾਇਮ ਸਿੰਘ ਦਾ ਹਾਲ-ਚਾਲ
Monday, Oct 03, 2022 - 05:02 AM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਸਪਾ ਸਰਪ੍ਰਸਤ ਮੁਲਾਇਮ ਸਿੰਘ ਦਾ ਹਾਲ-ਚਾਲ ਜਾਣਿਆ। ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਖਿਲੇਸ਼ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਸਿਹਤ ਆਕਸੀਜਨ ਦੀ ਕਮੀ ਕਾਰਨ ਵਿਗੜ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੁਲਾਇਮ ਸਿੰਘ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : UP ਦੇ ਭਦੋਹੀ 'ਚ ਦੁਰਗਾ ਪੂਜਾ ਪੰਡਾਲ 'ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਲੋਕ ਝੁਲਸੇ
ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮੁਲਾਇਮ ਸਿੰਘ (82) ਦਾ ਇਲਾਜ ਓਨਕੋਲੋਜਿਸਟ ਡਾ. ਨਿਤਿਨ ਸੂਦ ਤੇ ਡਾ. ਸੁਸ਼ੀਲ ਕਟਾਰੀਆ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਸਿੰਘ ਦਾ 22 ਅਗਸਤ ਤੋਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਜੁਲਾਈ 'ਚ ਵੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਬੱਚੇ ਨੂੰ ਡਰਾ-ਧਮਕਾ ਮੈਡੀਕਲ ਸਟੋਰ 'ਚੋਂ ਲੁੱਟ ਕੇ ਲੈ ਗਏ ਲੈਪਟਾਪ ਤੇ ਮੋਬਾਈਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਮੁਲਾਇਮ ਸਿੰਘ ਜੀ ਦੀ ਖਰਾਬ ਤਬੀਅਤ ਦੀ ਖ਼ਬਰ ਮਿਲੀ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।" ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, "ਮੁਲਾਇਮ ਸਿੰਘ ਯਾਦਵ ਜੀ ਦੀ ਵਿਗੜਦੀ ਸਿਹਤ ਬਾਰੇ ਸੁਣ ਕੇ ਅਸੀਂ ਸਾਰੇ ਚਿੰਤਤ ਹਾਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।" ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਜਯੰਤ ਸਿੰਘ ਨੇ ਟਵੀਟ ਕੀਤਾ, "ਮੁਲਾਇਮ ਸਿੰਘ ਜੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।