ਲੋਕ ਸਭਾ 'ਚ PM ਮੋਦੀ ਬੋਲੇ- ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਾਡੇ ਲਈ ਸ਼ੁੱਭ ਹੁੰਦੈ

Thursday, Aug 10, 2023 - 05:41 PM (IST)

ਲੋਕ ਸਭਾ 'ਚ PM ਮੋਦੀ ਬੋਲੇ- ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਾਡੇ ਲਈ ਸ਼ੁੱਭ ਹੁੰਦੈ

ਨਵੀਂ ਦਿੱਲੀ- ਵਿਰੋਧੀ ਧਿਰ ਵਲੋਂ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਲੋਕ ਸਭਾ ਵਿਚ ਵੀਰਵਾਰ ਯਾਨੀ ਕਿ ਅੱਜ ਜ਼ੋਰਦਾਰ ਚਰਚਾ ਜਾਰੀ ਹੈ। ਮਣੀਪੁਰ ਹਿੰਸਾ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਮਤੇ 'ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਾਡੇ ਲਈ ਸ਼ੁੱਭ ਹੁੰਦਾ ਹੈ। ਰਾਜਗ ਅਤੇ ਭਾਜਪਾ 2024 'ਚ ਪਿਛਲੇ ਸਾਰੇ ਰਿਕਾਰਡ ਤੋੜ ਕੇ ਸੱਤਾ 'ਚ ਵਾਪਸ ਆਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ 2018 'ਚ ਕਿਹਾ ਸੀ ਕਿ ਬੇਭਰੋਸਗੀ ਮਤਾ ਸਾਡੀ ਸਰਕਾਰ ਦਾ ਫਲੋਰ ਟਸੈਟ ਨਹੀਂ, ਸਗੋਂ ਵਿਰੋਧੀ ਧਿਰ ਦਾ ਹੀ ਫਲੋਰ ਟੈਸਟ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਨੂਹ ਹਿੰਸਾ ਦੇ ਮੁਲਜ਼ਮਾਂ ਦਾ ਪੁਲਸ ਨਾਲ ਮੁਕਾਬਲਾ, ਦੋਹਾਂ ਦੇ ਲੱਗੀਆ ਗੋਲ਼ੀਆਂ

ਵਿਰੋਧੀ ਧਿਰ ਦੀ ਦਿਲਚਸਪੀ ਸਿਰਫ ਰਾਜਨੀਤੀ ਵਿਚ ਹੈ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਸਾਡੀ ਸਰਕਾਰ ਪ੍ਰਤੀ ਵਾਰ-ਵਾਰ ਭਰੋਸਾ ਜਤਾਇਆ ਹੈ। ਮੈਂ ਅੱਜ ਦੇਸ਼ ਦੇ ਨਾਗਰਿਕਾਂ ਦਾ ਧੰਨਵਾਦ ਜ਼ਾਹਰ ਕਰਨ ਲਈ ਹਾਜ਼ਰ ਹੋਇਆ ਹਾਂ। ਉਨ੍ਹਾਂ ਕਿਹਾ ਕਿ ਸੰਸਦ ਵਿਚ ਆਦਿਵਾਸੀਆਂ, ਗਰੀਬਾਂ, ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਇੰਨੇ ਮਹੱਤਵਪੂਰਨ ਬਿੱਲ ਪਿਛਲੇ ਦਿਨੀਂ ਪਾਸ ਹੋਏ ਪਰ ਵਿਰੋਧੀ ਧਿਰ ਦੀ ਦਿਲਚਸਪੀ ਸਿਰਫ ਰਾਜਨੀਤੀ ਵਿਚ ਹੈ ਅਤੇ ਉਨ੍ਹਾਂ ਨੇ ਇਨ੍ਹਾਂ 'ਤੇ ਚਰਚਾ 'ਚ ਸ਼ਾਮਲ ਨਾ ਹੋ ਕੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। 

ਇਹ ਵੀ ਪੜ੍ਹੋ- ਸਬਜ਼ੀ ਵੇਚਣ ਵਾਲੇ ਨੂੰ ਮਿਲਿਆ ਇਨਕਮ ਟੈਕਸ ਦਾ ਨੋਟਿਸ, ਖ਼ਾਤੇ 'ਚ ਕਰੋੜਾਂ ਰੁਪਏ ਵੇਖ ਉੱਡੇ ਹੋਸ਼

ਵਿਰੋਧੀ ਧਿਰ ਨੋ ਬਾਲ-ਨੋ ਬਾਲ ਕਰ ਰਿਹਾ ਹੈ: PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੀਆਂ ਕੁਝ ਪਾਰਟੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਦੇਸ਼ ਤੋਂ ਵੱਡੀ ਪਾਰਟੀ ਹੈ। ਤੁਹਾਨੂੰ ਗਰੀਬ ਦੀ ਭੁੱਖ ਦੀ ਨਹੀਂ, ਸੱਤਾ ਦੀ ਭੁੱਖ ਤੁਹਾਡੇ ਦਿਮਾਗ 'ਤੇ ਸਵਾਰ ਹੈ। ਤੁਹਾਨੂੰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਨਹੀਂ, ਆਪਣੇ ਸਿਆਸੀ ਭਵਿੱਖ ਦੀ ਚਿੰਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਸੇਂਚੁਰੀ ਹੋ ਰਹੀ ਹੈ, ਵਿਰੋਧੀ ਧਿਰ ਨੋ ਬਾਲ-ਨੋ ਬਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ- ਰਾਘਵ ਚੱਢਾ ਬੋਲੇ- ਫਰਜ਼ੀ ਦਸਤਖ਼ਤ ਅਫ਼ਵਾਹ, BJP ਮੇਰੀ ਮੈਂਬਰਸ਼ਿਪ ਖੋਹਣ ਦੀ ਰਚ ਰਹੀ ਸਾਜ਼ਿਸ਼

ਵਿਰੋਧੀ ਧਿਰ ਨੋ ਬਾਲ-ਨੋ ਬਾਲ ਕਰ ਰਿਹਾ ਹੈ: PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੀਆਂ ਕੁਝ ਪਾਰਟੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਦੇਸ਼ ਤੋਂ ਵੱਡੀ ਪਾਰਟੀ ਹੈ। ਤੁਹਾਨੂੰ ਗਰੀਬ ਦੀ ਭੁੱਖ ਦੀ ਨਹੀਂ, ਸੱਤਾ ਦੀ ਭੁੱਖ ਤੁਹਾਡੇ ਦਿਮਾਗ 'ਤੇ ਸਵਾਰ ਹੈ। ਤੁਹਾਨੂੰ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਨਹੀਂ, ਆਪਣੇ ਸਿਆਸੀ ਭਵਿੱਖ ਦੀ ਚਿੰਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੋਂ ਸੇਂਚੁਰੀ ਹੋ ਰਹੀ ਹੈ, ਵਿਰੋਧੀ ਧਿਰ ਨੋ ਬਾਲ-ਨੋ ਬਾਲ ਕਰ ਰਿਹਾ ਹੈ।

ਮੋਦੀ ਤੇਰੀ ਕਬਰ ਦੀ ਖੋਦਾਈ ਹੋਵੇਗੀ.. ਵਿਰੋਧੀ ਧਿਰ ਦਾ ਮਨ-ਪਸੰਦ ਨਾਅਰਾ

ਪ੍ਰਧਾਨ ਮੰਤਰੀ ਨਰਿੰਦਰ ਨੋਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਦਿਨ-ਰਾਤ ਕੋਸਦੀਆਂ ਹਨ। ਉਨ੍ਹਾਂ ਦਾ ਮਨ-ਪਸੰਦ ਡਾਇਲਾਗ ਹੈ ਕਿ ਮੋਦੀ ਤੇਰੀ ਕਬਰ ਦੀ ਖੋਦਾਈ ਹੋਵੇਗੀ ਪਰ ਮੈਂ ਇਨ੍ਹਾਂ ਦੇ ਮਾੜਾ ਸ਼ਬਦਾਂ ਨੂੰ ਆਪਣਾ ਟਾਨਿਕ ਬਣਾ ਲੈਂਦਾ ਹਾਂ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਸ਼ਤੂਰਮੁਰਗ ਵਾਲੇ ਰਵੱਈਏ ਦਾ ਕੀ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ  ਵਿਚ ਜੋ ਮੰਗਲ ਹੋ ਰਿਹਾ ਹੈ, ਚਾਰੋਂ ਪਾਸੇ ਜੈ-ਜੈਕਾਰ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

author

Tanu

Content Editor

Related News