ਕਾਰਗਿਲ ਤੋਂ ਪਾਕਿਸਤਾਨ ਨੂੰ PM ਮੋਦੀ ਦੀ ਦੋ-ਟੁੱਕ, ਕਿਹਾ- ਇਤਿਹਾਸ ਤੋਂ ਸਿੱਖ ਲਓ ਸਬਕ

Friday, Jul 26, 2024 - 11:50 AM (IST)

ਕਾਰਗਿਲ ਤੋਂ ਪਾਕਿਸਤਾਨ ਨੂੰ PM ਮੋਦੀ ਦੀ ਦੋ-ਟੁੱਕ, ਕਿਹਾ- ਇਤਿਹਾਸ ਤੋਂ ਸਿੱਖ ਲਓ ਸਬਕ

ਸ਼੍ਰੀਨਗਰ- ਦੇਸ਼ 25ਵਾਂ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਯੁੱਧ ਸਮਾਰਕ ਪਹੁੰਚੇ ਅਤੇ ਦਰਾਸ 'ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ 1999 'ਚ ਭਾਰਤ-ਪਾਕਿਸਤਾਨ ਦੀ ਜੰਗ ਵਿਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਰਗਿਲ 'ਚ ਅਸੀਂ ਨਾ ਸਿਰਫ਼ ਯੁੱਧ ਜਿੱਤਿਆ ਸਗੋਂ ਸੱਚਾਈ, ਸੰਜਮ ਅਤੇ ਸ਼ਕਤੀ ਦਾ ਉਦਾਹਰਣ ਵੀ ਪੇਸ਼ ਕੀਤਾ।

ਇਹ ਵੀ ਪੜ੍ਹੋ- PM ਮੋਦੀ ਨੇ ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪਾਕਿਸਤਾਨ 'ਤੇ ਤੰਜ਼ ਕੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਜਦੋਂ ਵੀ ਕੋਈ ਦਲੇਰੀ ਕੀਤੀ ਹੈ, ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ। ਪਾਕਿਸਤਾਨ ਨੇ ਅਤੀਤ ਵਿਚ ਜਿੰਨੇ ਵੀ ਯਤਨ ਕੀਤੇ, ਉਸ ਨੂੰ ਮੂੰਹ ਦੀ ਖਾਣੀ ਪਈ। ਸਾਡੇ ਵੀਰ ਜਵਾਨ ਅੱਤਵਾਦ ਨੂੰ ਕੁਚਲ ਦੇਣਗੇ, ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਪਾਕਿਸਤਾਨ ਦੇ ਨਾਪਾਕ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ। ਲੱਦਾਖ ਹੋਵੇ ਜਾਂ ਜੰਮੂ-ਕਸ਼ਮੀਰ, ਭਾਰਤ ਆਪਣੇ ਵਿਕਾਸ ਦਾ ਸਾਹਮਣਾ ਕਰਨ ਵਾਲੀ ਹਰ ਚੁਣੌਤੀ ਨੂੰ ਹਰਾ ਦੇਵੇਗਾ।

ਇਹ ਵੀ ਪੜ੍ਹੋ-  ਮਨਾਲੀ 'ਚ ਕੁਦਰਤ ਦਾ ਕਹਿਰ; ਬੱਦਲ ਫਟਣ ਕਾਰਨ ਮਚੀ ਹਾਹਾਕਾਰ, ਕਈ ਘਰ ਹੋਏ ਤਬਾਹ (ਵੀਡੀਓ)

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਲੱਦਾਖ ਦੀ ਇਹ ਮਹਾਨ ਧਰਤੀ ਕਾਰਗਿਲ ਵਿਜੇ ਦੇ 25 ਸਾਲ ਪੂਰੇ ਹੋਣ ਦੀ ਗਵਾਹ ਬਣ ਰਹੀ ਹੈ। ਕਾਰਗਿਲ ਵਿਜੇ ਦਿਵਸ ਸਾਨੂੰ ਦੱਸਦਾ ਹੈ ਕਿ ਰਾਸ਼ਟਰ ਲਈ ਦਿੱਤੇ ਗਏ ਬਲਿਦਾਨ ਅਮਰ ਹੁੰਦੇ ਹਨ। ਦਿਨ, ਮਹੀਨੇ, ਸਾਲ, ਸਦੀਆਂ ਲੰਘਦੀਆਂ ਹਨ, ਮੌਸਮ ਵੀ ਬਦਲਦੇ ਹਨ ਪਰ ਰਾਸ਼ਟਰ ਦੀ ਰੱਖਿਆ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਵਾਲਿਆਂ ਦੇ ਨਾਂ ਅਮਿਟ ਰਹਿੰਦੇ ਹਨ। ਇਹ ਦੇਸ਼ ਸਾਡੀ ਫ਼ੌਜ ਦੇ ਮਹਾਨ ਨਾਇਕਾਂ ਦਾ ਸਦਾ ਲਈ ਰਿਣੀ ਅਤੇ ਉਨ੍ਹਾਂ ਦਾ ਧੰਨਵਾਦੀ ਹੈ।

ਇਹ ਵੀ ਪੜ੍ਹੋ-  ਰਾਜ ਸਭਾ 'ਚ ਰਾਘਵ ਚੱਢਾ ਨੇ ਮਹਿੰਗਾਈ ਦੇ ਮੁੱਦੇ 'ਤੇ ਘੇਰੀ ਮੋਦੀ ਸਰਕਾਰ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਅੱਜ ਨਵੇਂ ਭਵਿੱਖ ਦੀ ਗੱਲ ਕਰ ਰਿਹਾ ਹੈ, ਵੱਡੇ ਸੁਫ਼ਨਿਆਂ ਦੀ ਗੱਲ ਕਰ ਰਿਹਾ ਹੈ। ਜੰਮੂ-ਕਸ਼ਮੀਰ ਦੀ ਪਛਾਣ ਜੀ-20 ਵਰਗੇ ਗਲੋਬਲ ਸੰਮੇਲਨ ਦੀ ਅਹਿਮ ਬੈਠਕ ਕਰਨ ਲਈ ਹੋ ਰਹੀ ਹੈ। 5 ਅਗਸਤ ਨੂੰ ਧਾਰਾ-370 ਦਾ ਅੰਤ ਹੋਏ 5 ਸਾਲ ਹੋਣ ਜਾ ਰਹੇ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਵਿਚ ਸੈਰ-ਸਪਾਟਾ ਖੇਤਰ ਵੀ ਤੇਜ਼ੀ ਨਾਲ ਵਧ ਰਿਹਾ ਹੈ। ਕਸ਼ਮੀਰ 'ਚ ਦਹਾਕਿਆਂ ਬਾਅਦ ਸਿਨੇਮਾ ਹਾਲ ਖੁੱਲ੍ਹੇ ਹਨ। ਸਾਢੇ ਤਿੰਨ ਦਹਾਕਿਆਂ ਬਾਅਦ ਪਹਿਲੀ ਵਾਰ ਸ਼੍ਰੀਨਗਰ 'ਚ ਤਾਜੀਆ ਨਿਕਲਿਆ ਹੈ। ਧਰਤੀ 'ਤੇ ਸਾਡਾ ਸਵਰਗ ਤੇਜ਼ੀ ਨਾਲ ਸ਼ਾਂਤੀ ਅਤੇ ਸਦਭਾਵਨਾ ਵੱਲ ਵਧ ਰਿਹਾ ਹੈ। ਅੱਜ ਲੱਦਾਖ ਵਿਚ ਵੀ ਵਿਕਾਸ ਦੀ ਇਕ ਨਵੀਂ ਧਾਰਾ ਪੈਦਾ ਹੋਈ ਹੈ। ਸ਼ਿੰਕੂਲਾ ਸੁਰੰਗ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਨਾਲ ਲੱਦਾਖ ਹਰ ਮੌਸਮ 'ਚ ਦੇਸ਼ ਨਾਲ ਜੁੜਿਆ ਰਹੇਗਾ।


author

Tanu

Content Editor

Related News