ਤੀਜੇ ਪੜਾਅ ਦੇ ਆਰਥਿਕ ਪੈਕੇਜ ਨੂੰ ਲੈ ਕੇ ਬੋਲੇ PM ਮੋਦੀ- ਕਿਸਾਨਾਂ ਦੀ ਕਮਾਈ ਵਧੇਗੀ

Friday, May 15, 2020 - 10:52 PM (IST)

ਤੀਜੇ ਪੜਾਅ ਦੇ ਆਰਥਿਕ ਪੈਕੇਜ ਨੂੰ ਲੈ ਕੇ ਬੋਲੇ PM ਮੋਦੀ- ਕਿਸਾਨਾਂ ਦੀ ਕਮਾਈ ਵਧੇਗੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ  ਦੇ ਤੀਸਰੇ ਪੜਾਅ ਦੇ ਆਰਥਿਕ ਪੈਕੇਜ ਨਾਲ ਦਿਹਾਤੀ ਅਰਥਵਿਵਸਥਾ ਨੂੰ ਮਦਦ ਮਿਲੇਗੀ ਅਤੇ ਇਸ ਨਾਲ ਕਿਸਾਨਾਂ ਦੀ ਕਮਾਈ ਵਧੇਗੀ। ਪ੍ਰਧਾਨ ਮੰਤਰੀ ਨੇ ਟਵਿਟਰ 'ਤੇ ਲਿਖਿਆ ਹੈ, ‘‘ਮੈਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਐਲਾਨੇ ਪ੍ਰੋਤਸਾਹਨ ਪੈਕਜ ਦਾ ਸਵਾਗਤ ਕਰਦਾ ਹਾਂ। ਇਸ ਨਾਲ ਦਿਹਾਤੀ ਅਰਥਵਿਵਸਥਾ, ਸਾਡੇ ਮਿਹਨਤ ਕਰਣ ਵਾਲੇ ਕਿਸਾਨ,  ਮਛੇਰਿਆਂ, ਪਸ਼ੂ ਪਾਲਣ ਵਾਲੇ ਅਤੇ ਡੇਅਰੀ ਖੇਤਰ ਨੂੰ ਮਦਦ ਮਿਲੇਗੀ। ਮੋਦੀ ਨੇ ਕਿਹਾ ਕਿ ਉਹ ਖੇਤੀਬਾੜੀ ਖੇਤਰ 'ਚ ਸੁਧਾਰਾਂ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦੇ ਹਨ। ਇਸ ਨਾਲ ਕਿਸਾਨਾਂ ਦੀ ਕਮਾਈ ਵਧੇਗੀ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਖੇਤੀਬਾੜੀ ਉਪਜ  ਦੇ ਸਾਂਭ ਸੰਭਾਲ, ਟ੍ਰਾਂਸਪੋਰਟ ਅਤੇ ਮਾਰਕੀਟਿੰਗ ਸਹੂਲਤਾਂ ਦੇ ਬੁਨਿਆਦੀ ਢਾਂਚੇ ਲਈ ਇੱਕ ਲੱਖ ਕਰੋੜ ਰੁਪਏ ਦੇ ਖੇਤੀਬਾੜੀ ਢਾਂਚਾਗਤ ਸਹੂਲਤ ਫੰਡ ਦਾ ਐਲਾਨ ਕੀਤਾ।  ਵਿੱਤ ਮੰਤਰੀ ਨੇ ਇੱਥੇ ਆਰਥਿਕ ਪੈਕੇਜ ਦੀ ਤੀਜੀ ਕਿਸਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਫੰਡ ਦਾ ਇਸਤੇਮਾਲ ਸੀਤ ਕੋਲਡ ਸਟੋਰੇਜ, ਕਟਾਈ ਤੋਂ ਬਾਅਦ ਪ੍ਰਬੰਧਨ ਢਾਂਚੇ ਆਦਿ ਲਈ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਮਾਈਕਰੋ ਫੂਡ ਐਂਟਰਪ੍ਰਾਈਜਜ (ਐਮ.ਐਫ.ਈ.)  ਨੂੰ ਸੰਗਠਿਤ ਕਰਣ ਲਈ 10,000 ਕਰੋੜ ਰੁਪਏ ਦੀ ਯੋਜਨਾ ਦਾ ਵੀ ਐਲਾਨ ਕੀਤਾ।


author

Inder Prajapati

Content Editor

Related News