'ਮਨ ਕੀ ਬਾਤ' 'ਚ PM ਮੋਦੀ ਬੋਲੇ- ਦੇਸ਼ 'ਚ ਚੰਦਰਯਾਨ-3 ਅਤੇ G-20 ਦੀ ਚਰਚਾ
Sunday, Sep 24, 2023 - 11:57 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਕਿਹਾ ਕਿ ਇਸਰੋ ਦੇ ਯੂ-ਟਿਊਬ ਚੈਨਲ 'ਤੇ 80 ਲੱਖ ਲੋਕਾਂ ਨੇ ਚੰਦਰਯਾਨ-3 ਦੀ ਲੈਂਡਿੰਗ ਵੇਖੀ, ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ। 'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨੇ ਜੀ-20 ਸੰਮੇਲਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਭਾਰਤ ਲਈ ਇਕ ਵੱਡੀ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਜੀ-20 'ਚ ਅਫ਼ਰੀਕੀ ਸੰਘ ਨੂੰ ਸ਼ਾਮਲ ਕਰ ਕੇ ਭਾਰਤ ਨੇ ਆਪਣਾ ਲੋਹਾ ਮਨਵਾਇਆ ਹੈ। ਦਿੱਲੀ 'ਚ ਜੀ-20 ਸੰਮੇਲਨ ਦੌਰਾਨ ਉਸ ਦ੍ਰਿਸ਼ ਨੂੰ ਭਲਾ ਕੌਣ ਭੁੱਲ ਸਕਦਾ ਹੈ, ਜਦੋਂ ਕਈ ਵਰਲਡ ਲੀਡਰ ਬਾਪੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਠੇ ਰਾਜਘਾਟ ਪਹੁੰਚੇ। ਇਹ ਇਸ ਗੱਲ ਦਾ ਵੱਡਾ ਨਤੀਜਾ ਹੈ ਕਿ ਦੁਨੀਆ ਭਰ ਵਿਚ ਬਾਪੂ ਦੇ ਵਿਚਾਰ ਅੱਜ ਵੀ ਕਿੰਨੇ ਉਪਯੁਕਤ ਹਨ।
ਇਹ ਵੀ ਪੜ੍ਹੋ- ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ
ਆਜ਼ਾਦੀ ਦਾ ਇਹ ਅੰਮ੍ਰਿਤਕਾਲ ਦੇਸ਼ ਲਈ ਹਰ ਨਾਗਰਿਕ ਦਾ ਕਰੱਤਵਕਾਲ ਵੀ ਹੈ। ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹੀ ਅਸੀਂ ਆਪਣੇ ਟੀਚਿਆਂ ਨੂੰ ਪਾ ਸਕਦੇ ਹਾਂ। ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ। ਕਰਤੱਵ ਦੀ ਭਾਵਨਾ, ਸਾਨੂੰ ਸਾਰਿਆਂ ਨੂੰ ਇਕ ਸੂਤਰ 'ਚ ਪਿਰੋਉਂਦੀ ਹੈ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਕਾਰਨ ਨਾਗਪੁਰ ਦੇ ਕਈ ਇਲਾਕਿਆਂ 'ਚ ਹੜ੍ਹ, 180 ਲੋਕਾਂ ਨੂੰ ਕੱਢਿਆ ਗਿਆ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਦਾ ਅੱਜ 105ਵਾਂ ਐਪੀਸੋਡ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ 3 ਅਕਤੂਬਰ 2014 ਨੂੰ ਹੋਈ ਸੀ ਅਤੇ ਉਦੋਂ ਤੋਂ ਇਹ ਹਰ ਮਹੀਨੇ ਆਖ਼ਰੀ ਐਤਵਾਰ ਨੂੰ ਸਵੇਰੇ 11 ਵਜੇ ਟੈਲੀਕਾਸਟ ਕੀਤਾ ਜਾਂਦਾ ਹੈ। 30 ਅਪ੍ਰੈਲ 2023 ਨੂੰ 100 ਐਪੀਸੋਡ ਪੂਰੇ ਕੀਤੇ ਗਏ ਸਨ। ਇਹ 22 ਭਾਸ਼ਾਵਾਂ ਅਤੇ 29 ਬੋਲੀਆਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ 'ਚ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।