ਸਮਸਤੀਪੁਰ ਤੋਂ PM ਮੋਦੀ ਦਾ ਚੋਣ ਬਿਗੁਲ ! ਬੋਲੇ-''ਨਵੀਂ ਰਫਤਾਰ ਨਾਲ ਚੱਲੇਗਾ ਬਿਹਾਰ, ਜਦੋਂ ਆਏਗੀ NDA ਦੀ ਸਰਕਾਰ''
Friday, Oct 24, 2025 - 12:58 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਮਸਤੀਪੁਰ ਤੋਂ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੌਰਾਨ ਉਨ੍ਹਾਂ ਨੇ ਕਰਪੂਰੀ ਪਿੰਡ ਦਾ ਦੌਰਾ ਕੀਤਾ ਤੇ "ਭਾਰਤ ਰਤਨ" ਕਰਪੂਰੀ ਠਾਕੁਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਤੇ ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ ਅਤੇ ਕਈ ਹੋਰ ਨੇਤਾ ਵੀ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਮਰਹੂਮ ਨੇਤਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੇਗੂਸਰਾਏ 'ਚ ਇੱਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਦੌਰਾਨ ਸੰਬੋਧਨ ਕਰਦਿਆ ਮੋਦੀ ਨੇ ਕਿਹਾ, "ਇਸ ਸਮੇਂ, ਤੁਸੀਂ ਜੀਐਸਟੀ ਬੱਚਤ ਤਿਉਹਾਰ ਦਾ ਆਨੰਦ ਮਾਣ ਰਹੇ ਹੋ ਅਤੇ ਛਠੀ ਮਈਆ ਦਾ ਸ਼ਾਨਦਾਰ ਤਿਉਹਾਰ ਵੀ ਕੱਲ੍ਹ ਸ਼ੁਰੂ ਹੋਣ ਜਾ ਰਿਹਾ ਹੈ। ਇੰਨੇ ਵਿਅਸਤ ਸਮੇਂ ਦੌਰਾਨ ਵੀ, ਤੁਸੀਂ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਆਏ ਹੋ। ਸਮਸਤੀਪੁਰ ਦੇ ਮਾਹੌਲ ਮਿਥਿਲਾ ਦੇ ਮੂਡ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਐਨਡੀਏ ਸਰਕਾਰ ਦੁਬਾਰਾ ਸੱਤਾ ਵਿੱਚ ਆਵੇਗੀ ਤਾਂ ਬਿਹਾਰ ਇੱਕ ਨਵੀਂ ਗਤੀ ਨਾਲ ਅੱਗੇ ਵਧੇਗਾ।"
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਮੇਰੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਦਿਨ ਹੈ। ਇੱਥੇ ਆਉਣ ਤੋਂ ਪਹਿਲਾਂ, ਮੈਂ ਕਰਪੂਰੀ ਗ੍ਰਾਮ ਗਿਆ, ਜਿੱਥੇ ਮੈਨੂੰ ਭਾਰਤ ਰਤਨ ਜਨਨਾਇਕ ਕਰਪੂਰੀ ਠਾਕੁਰ ਨੂੰ ਸਤਿਕਾਰਯੋਗ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ। ਇਹ ਉਨ੍ਹਾਂ ਦਾ ਆਸ਼ੀਰਵਾਦ ਹੈ ਕਿ ਅੱਜ, ਸਾਡੇ ਵਰਗੇ ਲੋਕ, ਜੋ ਪਛੜੇ ਅਤੇ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ, ਇਸ ਮੰਚ 'ਤੇ ਖੜ੍ਹੇ ਹਨ।"
ਖਬਰ ਅਪਡੇਟ ਕੀਤੀ ਜਾ ਰਹੀ ਹੈ।
