PM ਮੋਦੀ 6 ਦਿਨਾਂ ਬਾਅਦ ਪਰਤੇ ਭਾਰਤ, ਦਿੱਲੀ ਏਅਰਪੋਰਟ ''ਤੇ ਨੱਢਾ ਸਮੇਤ ਭਾਜਪਾ ਦੇ MPs ਨੇ ਕੀਤਾ ਸਵਾਗਤ
Monday, Jun 26, 2023 - 01:48 AM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਮਿਸਰ ਦੇ ਦੌਰੇ ਤੋਂ ਬਾਅਦ ਅੱਜ ਰਾਤ ਵਤਨ ਪਰਤ ਆਏ ਹਨ। ਰਾਤ 12.30 ਵਜੇ ਤੱਕ ਪ੍ਰਧਾਨ ਮੰਤਰੀ ਦਾ ਜਹਾਜ਼ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰਿਆ। ਇੱਥੇ ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਦਿੱਲੀ ਦੇ ਸਾਰੇ 7 ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪਾਰਟੀ ਨੇ ਪੀਐੱਮ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਵਿਸ਼ੇਸ਼ ਤਿਆਰੀਆਂ ਕੀਤੀਆਂ ਸਨ। ਭਾਜਪਾ ਪ੍ਰਧਾਨ ਨੱਢਾ ਨੇ ਵੀ ਪ੍ਰਧਾਨ ਮੰਤਰੀ ਨੂੰ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਚੱਲ ਰਹੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਭਾਰਤੀ ਪਹਿਲਵਾਨਾਂ ਨੇ WFI ਮੁਖੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰਦਿਆਂ ਕਹੀ ਇਹ ਗੱਲ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ 3 ਦਿਨਾ ਦੌਰੇ 'ਤੇ ਅਮਰੀਕਾ ਗਏ ਸਨ। ਉਥੋਂ ਉਹ 2 ਦਿਨਾਂ ਦੀ ਯਾਤਰਾ 'ਤੇ ਮਿਸਰ ਪਹੁੰਚੇ ਸਨ। ਹੁਣ 6 ਦਿਨਾਂ ਬਾਅਦ ਪ੍ਰਧਾਨ ਮੰਤਰੀ ਭਾਰਤ ਪਰਤ ਆਏ ਹਨ। ਭਾਜਪਾ ਨੇ ਅਮਰੀਕਾ ਤੇ ਮਿਸਰ ਦੌਰੇ ਨੂੰ ਇਤਿਹਾਸਕ ਦੱਸਿਆ ਹੈ। ਪੀਐੱਮ ਨੇ ਅਮਰੀਕਾ ਵਿੱਚ ਕਈ ਵਪਾਰਕ ਸਮਝੌਤੇ ਕੀਤੇ। ਉਥੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਤੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਇੱਥੇ ਰਾਜ ਮਹਿਮਾਨ ਵਜੋਂ ਪੁੱਜੇ ਸਨ। ਅਮਰੀਕਾ ਵਿੱਚ ਮੋਦੀ ਦੇ ਸਨਮਾਨ 'ਚ ਵ੍ਹਾਈਟ ਹਾਊਸ ਵਿੱਚ ਇਕ ਸਟੇਟ ਡਿਨਰ ਅਤੇ ਸਟੇਟ ਲੰਚ ਦਾ ਆਯੋਜਨ ਵੀ ਕੀਤਾ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।