ਮਰਹੂਮ ਭਾਜਪਾ ਨੇਤਾ ਸੁਸ਼ਮਾ ''ਤੇ ਜਨਮ ਦਿਨ ''ਤੇ PM ਮੋਦੀ ਨੇ ਸ਼ੇਅਰ ਕੀਤੀ ਤਸਵੀਰ
Friday, Feb 14, 2020 - 10:19 AM (IST)

ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਮਰਹੂਮ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਜਨਮ ਦਿਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਟਵਿੱਟਰ 'ਤੇ ਇਕ ਤਸਵੀਰ ਸ਼ੇਅਰ ਕੀਤੀ ਅਤੇ ਟਵਿੱਟਰ ਹੈਂਡਲ 'ਤੇ ਟਵੀਟ ਰਾਹੀਂ ਲਿਖਿਆ, ''ਸੁਸ਼ਮਾ ਜੀ ਨੂੰ ਯਾਦ ਕਰਦੇ ਹੋਏ... ਉਹ ਕੋਮਲਤਾ ਅਤੇ ਸਾਦਗੀ ਦੇ ਪ੍ਰਤੀਕ ਸਨ। ਭਾਰਤੀ ਕਦਰਾਂ-ਕੀਮਤਾ ਦੀਆਂ ਜੜ੍ਹਾਂ ਨਾਲ ਜੁੜੇ ਸੁਸ਼ਮਾ ਸਵਰਾਜ ਨੇ ਸਾਡੇ ਦੇਸ਼ ਲਈ ਮਹਾਨ ਸੁਪਨੇ ਦੇਖੇ ਸੀ। ਉਹ ਇਕ ਬੇਮਿਸਾਲ ਸਹਿਯੋਗੀ ਅਤੇ ਵਧੀਆਂ ਮੰਤਰੀ ਸੀ।''
ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ, 1952 ਨੂੰ ਅੰਬਾਲਾ ਛਾਉਣੀ 'ਚ ਹੋਇਆ ਸੀ। ਸੁਸ਼ਮਾ ਸਵਰਾਜ ਦਾ ਅੱਜ 68ਵਾਂ ਜਨਮਦਿਨ ਹੈ। ਸੁਸ਼ਮਾ ਸਵਰਾਜ ਦਾ ਦਿਹਾਂਤ 6 ਅਗਸਤ 2019 ਨੂੰ ਹੋਇਆ ਸੀ।